ਅੰਮ੍ਰਿਤਸਰ : ਸ਼ਹਿਰ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਤੇ ਨਜ਼ਦੀਕ ਗੰਦੇ ਨਾਲੇ ਦੇ ਵਿੱਚੋਂ ਏਟੀਐਮ ਮਸ਼ੀਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਪੁਲਿਸ ਵੱਲੋਂ ਦੋ ਪ੍ਰਵਾਸੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਉਸ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਦਾ ਲੋਹਾ ਕੱਟ ਰਹੇ ਸਨ। ਇਸ ਮਾਮਲੇ ਦੇ ਮੌਕੇ ਤੇ ਪਹੁੰਚੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਈਪਾਸ ਤੇ ਗੰਦੇ ਨਾਲੇ ਦੇ ਵਿੱਚ ਕੋਈ ਲੋਹੇ ਦੀ ਮਸ਼ੀਨ ਹੈ। ਜਿਸ ਨੂੰ ਕਿ ਦੋ ਨੌਜਵਾਨ ਕੱਟ ਰਹੇ ਹਨ ਅਤੇ ਦੇਖਣ ਵਿੱਚ ਉਹ ਏਟੀਐਮ ਮਸ਼ੀਨ ਲੱਗ ਰਹੀ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ।
ਇਸ ਦੌਰਾਨ ਜੇਸੀਬੀ ਕਰੇਨ ਦੀ ਮਦਦ ਦੇ ਨਾਲ ਗੰਦੇ ਨਾਲੇ ਦੇ ਵਿੱਚੋਂ ਉਸ ਮਸ਼ੀਨ ਨੂੰ ਵੀ ਬਾਹਰ ਕੱਢਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੇਖਣ ਦੇ ਵਿੱਚ ਇਹ ਮਸ਼ੀਨ ਏਟੀਐਮ ਮਸ਼ੀਨ ਵਰਗੀ ਹੀ ਲੱਗਦੀ ਹੈ ਲੇਕਿਨ ਮਸ਼ੀਨ ਕਾਫੀ ਗੰਦੀ ਹਾਲਤ ਵਿੱਚ ਹੈ। ਇਸ ਲਈ ਹਜੇ ਇਸ ਨੂੰ ਕਲੀਅਰ ਏਟੀਐਮ ਮਸ਼ੀਨ ਨਹੀਂ ਕਿਹਾ ਜਾ ਸਕਦਾ। ਕਿਉਂਕਿ ਹਜੇ ਤੱਕ ਪੁਲਿਸ ਨੂੰ ਕਿਤੇ ਵੀ ਏਟੀਐਮ ਮਸ਼ੀਨ ਚੋਰੀ ਹੋਣ ਜਾਂ ਲਾਪਤਾ ਹੋਣ ਦੀ ਖਬਰ ਵੀ ਨਹੀਂ ਮਿਲੀ। ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਦੀ ਜਾਂਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜੋ ਇਸ ਮਸ਼ੀਨ ਦਾ ਲੋਹਾ ਕੱਟਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹਨਾਂ ਨੌਜਵਾਨਾਂ ਤੋਂ ਵੀ ਪੁੱਛ ਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲਿੱਤਾ ਜਾ ਰਿਹਾ।
