Punjab Govt Advertisement
HomeHimachalBaddiਪੰਜਾਬ : ਵਾਤਾਵਰਣ ਅਤੇ ਸਭਿਆਚਾਰ ਦੀ ਸੰਭਾਲ ਲਈ ਕਲਾਕਾਰਾਂ ਨੇ ਕੀਤਾ ਵੱਡਾ...

ਪੰਜਾਬ : ਵਾਤਾਵਰਣ ਅਤੇ ਸਭਿਆਚਾਰ ਦੀ ਸੰਭਾਲ ਲਈ ਕਲਾਕਾਰਾਂ ਨੇ ਕੀਤਾ ਵੱਡਾ ਉਪਰਾਲਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਪੰਜਾਬ ਆਰਟ ਇਨੀਸ਼ੀਏਟਿਵ-ਅੰਮ੍ਰਿਤਸਰ ਐਡੀਸ਼ਨ, ਯੂਜ਼ ਆਰਟਸ ਫਾਊਂਡੇਸ਼ਨ ਵੱਲੋਂ ਸਹਿਯੋਗ ਪ੍ਰਾਪਤ ਪਬਲਿਕ ਆਰਟ ਫੈਸਟੀਵਲ ਨੇ ਆਪਣੇ ਮਹੀਨੇ ਭਰ ਚੱਲਣ ਵਾਲੇ ਪਹਿਲੇ ਐਡੀਸ਼ਨ ਦੇ ਉਦਘਾਟਨ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਸ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਲਾਕਾਰਾਂ ਦੀ ਤਾਰੀਫ਼ ਕਰਦੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਅਤੇ ਵਿਰਸੇ ਦੀ ਸੰਭਾਲ ਲਈ ਇਹ ਉਪਰਾਲਾ ਬਹੁਤ ਵੱਡਾ ਉਦਮ ਹੈ। ਪੰਜਾਬ ਸਰਕਾਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਉਪਰਾਲੇ ਕਰ ਰਹੀ ਹੈ।

ਇਹ ਯਤਨ ਤਾਂ ਹੀ ਸੰਭਵ ਹੋਣਗੇ ਜਦੋਂ ਇਸ ਤਰ੍ਹਾਂ ਦਾ ਸਾਥ ਤੁਹਾਡੇ ਵੱਲੋਂ ਮਿਲੇਗਾ। ਉਨ੍ਹਾਂ ਕਿਹਾ ਕਿ ਇੰਨਾ ਕਲਾਕਿ੍ਤਾਂ ਵਿੱਚ ਦਿੱਤਾ ਗਿਆ ਸੰਦੇਸ਼ ਬੱਚਿਆਂ, ਜਵਾਨਾਂ ਦੇ ਸਹਿਜੇ ਹੀ ਦਿਲ ਨੂੰ ਟੁੰਬਦਾ ਹੈ, ਜੋ ਕਿ ਜਾਗਰੂਕਤਾ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਆ ਰਹੇ ਝੋਨੇ ਦੇ ਸੀਜ਼ਨ ਵਿੱਚ ਪਰਾਲੀ ਨਾ ਸਾੜਨ ਦੀ ਅਪੀਲ ਕਰਦੇ ਕਿਹਾ ਕਿ ਖੇਤਾਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਤੁਸੀਂ ਹੰਭਲਾ ਮਾਰੋ, ਅਸੀਂ ਤੁਹਾਡੇ ਨਾਲ ਹਾਂ। ਦੱਸਣਯੋਗ ਹੈ ਕਿ ਪੰਜਾਬ ਆਰਟ ਇਨੀਸ਼ੀਏਟਿਵ – ਅੰਮ੍ਰਿਤਸਰ ਐਡੀਸ਼ਨ 2023 ਸ਼ਹਿਰ ਦੇ ਕਲਾਤਮਕ ਭਾਈਚਾਰੇ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਮਹੱਤਵਪੂਰਨ ਵਿਅਕਤੀਆਂ

ਨਾਲ ਭਾਈਵਾਲੀ ਰਾਹੀਂ “ਏ ਫਾਈਨ ਬੈਲੇਂਸ ”ਥੀਮ ਦੇ ਆਲੇ-ਦੁਆਲੇ ਰਚਨਾਤਮਕ ਖੋਜਾਂ ਨੂੰ ਉਤਸ਼ਾਹਤ ਕਰਦਾ ਹੈ। ਇਹ ਥੀਮ ਮਨੁੱਖਾਂ ਅਤੇ ਉਨ੍ਹਾਂ ਦੇ ਵਾਤਾਵਰਣ ਵਿਚਕਾਰ ਨਾਜ਼ੁਕ ਸਬੰਧਾਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਚੁਣਿਆ ਗਿਆ ਸੀ, ਜਿਸ ਵਿੱਚ ਜਲਵਾਯੂ ਤਬਦੀਲੀ ਅਤੇ ਸਥਿਰਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਇਸ ਫੈਸਟੀਵਲ ਵਿੱਚ 150 ਤੋਂ ਵੱਧ ਆਰਟ ਸਥਾਪਨਾਵਾਂ, ਮੂਰਤੀਆਂ, ਪੇਂਟਿੰਗਾਂ ਅਤੇ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt Advertisement

Latest News

- Advertisement -
- Advertisement -