ਅੰਮ੍ਰਿਤਸਰ : ਅੰਮ੍ਰਿਤਸਰ ਕੈਂਟ ਦੇ ਵਿੱਚ ਫੋਜ ਦੇ ਸਟੋਰ ਰੂਮ ਵਿੱਚ ਭਿਆਨਕ ਅੱਗ ਲਗਨ ਦਾ ਮਾਮਲਾ ਸਾਮਣੇ ਆਇਆ ਹੈ । ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰਾ ਸਟੋਰ ਰੂਮ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ । ਸਟੋਰ ਰੂਮ ਦੇ ਵਿੱਚ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਘਟਨਾ ਦੀ ਸੂਚਨਾ ਫਾਈਰ ਬਿਰਗੇਟ ਦੇ ਅਧਿਕਾਰੀਆਂ ਨੂੰ ਮਿਲਦੀਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ । ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫੋਜ ਦੇ ਸਟੋਰ ਰੂਮ ਨੂੰ ਲੱਗੀ ਸੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ । ਇਸ ਹਾਦਸੇ ਚ ਹੋਏ ਨੁਕਸਾਨ ਦਾ ਫੌਜ ਦੇ ਅਫਸਰ ਹੀ ਦੱਸ ਸਕਦੇ ਹਨ। ਲੇਕਿਨ ਅੱਗ ਬਝਾਉਨ ਦੇ ਵਿੱਚ ਦੋ ਘੰਟਿਆਂ ਦਾ ਸਮਾਂ ਲੱਗਾ। ਇਸ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ।
ਦੱਸਣਯੋਗ ਹੈ ਕਿ ਜਿਸ ਜਗ੍ਹਾ ਤੇ ਭਿਆਨਕ ਅੱਗ ਲੱਗੀ ਹੈ ਫੌਜ ਦਾ ਸਟੋਰ ਰੂਮ ਸੀ ਅਤੇ ਇਸ ਦੇ ਨਜ਼ਦੀਕ ਰਿਹਾਇਸ਼ੀ ਇਲਾਕਾ ਵੀ ਹੈ। ਜੇਕਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਅੱਗ ਲੱਗਣ ਦੇ ਨਾਲ ਸਟੋਰ ਰੂਮ ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ।
Disclaimer: All news on Encounter India are computer generated and provided by third party sources, so read carefully and Encounter India will not be responsible for any issue.