ਲੁਧਿਆਣਾ : ਸ਼ਹਿਰ ’ਚ ਹਾਲੇ ਵੀ ਤੇਂਦੁਏ ਦੀ ਦਹਿਸ਼ਤ ਬਣੀ ਹੋਈ ਹੈ ਤੇ ਜੰਗਲਾਤ ਮਹਿਕਮੇ ਦੇ ਕਰਮਚਾਰੀ ਲਗਾਤਾਰ ਉਸਦੀ ਭਾਲ ਕਰ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੇਂਦੂਆ ਸੈਂਟਰ ਗ੍ਰੀਨ ਅਪਾਰਟਮੈਂਟ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਦੇਵ ਕਲੋਨੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਦੇਖਿਆ ਗਿਆ ਹੈ। ਜਿੱਥੇ ਨੇੜੇ-ਤੇੜੇ ਦੇ ਖੇਤਾਂ ’ਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਪੂਰੇ ਇਲਾਕੇ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ ਕਿ ਲੋਕ
ਸਾਵਧਾਨ ਰਹਿਣ ਅਤੇ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਦਸ ਦਇਏ ਕਿ ਹੁਣ ਲੁਧਿਆਣੇ ਤੋਂ ਬਾਅਦ ਹੁਣ ਤੇਦੂਆ ਪਹੁੰਚਿਆ ਸਮਰਾਲਾ ਇਲਾਕੇ ਦੇ ਪਿੰਡ ਮੰਜਾਲੀਆ ਇਲਾਕੇ ਵਿੱਚ ਜਿਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਵੇਰੇ ਤੋਂ ਹੀ ਪ੍ਰਸ਼ਾਸਨ ਤੇਦੂਆ ਨੂੰ ਲੱਭਣ ਲੱਗਿਆ,ਮੌਕੇ ਤੇ ਫੋਰੈਸਟ ਵਿਭਾਗ ਦੇ ਕਰਮਚਾਰੀ ਵੀ ਪਹੁੰਚੇ ਉਹਨਾਂ ਵੱਲੋਂ ਤੇਂਦੂਏ ਦੀ ਭਾਲ ਵੀ ਕੀਤੀ ਜਾ ਰਹੀ। ਅਤੇ ਤੇਦੂਆ ਨੂੰ ਫੜਨ ਲਈ ਜਾਲ ਅਤੇ ਪਿੰਜਰੇ ਲਗਾਏ ਗਏ।