- Advertisement -
Punjab Government Advertisement
HomePunjabFazilkaਪੰਜਾਬ : ਸਟੀਲ ਸਟਰਿੰਗ ਪਲੇਟਾਂ ਚੋਰੀ ਕਰਦੇ ਹੋਏ ਚੋਰ ਗ੍ਰਿਫਤਾਰ, ਸਾਥੀ ਫਰਾਰ,...

ਪੰਜਾਬ : ਸਟੀਲ ਸਟਰਿੰਗ ਪਲੇਟਾਂ ਚੋਰੀ ਕਰਦੇ ਹੋਏ ਚੋਰ ਗ੍ਰਿਫਤਾਰ, ਸਾਥੀ ਫਰਾਰ, ਦੇਖੋ ਵੀਡਿਓ

ਮੋਰਿੰਡਾ : ਜਿਲਾ ਰੂਪਨਗਰ ਦੇ ਥਾਣਾ ਮੋਰਿੰਡਾ ਦੇ ਅਧੀਨ ਪੈਂਦੀ ਚੌਂਕੀ ਲੁਠੇੜੀ ਦੇ ਅਧੀਨ ਆਉਂਦੇ ਪਿੰਡ ਓਇੰਦ ਵਿਖੇ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੇ ਹਾਈਵੇ ਤੇ ਪੁੱਲ ਬਣ ਰਿਹਾ ਹੈ। ਜਿੱਥੇ ਸਟੀਲ ਸਟਰਿੰਗ ਪਲੇਟਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੱਜ ਸਵੇਰੇ ਲਗਭਗ 4 ਵਜੇ ਦਾ ਹੈ। ਜਦੋਂ ਪਿੰਡ ਦੇ ਵਿਅਕਤੀ ਸੈਰ ਕਰਨ ਲਈ ਗਏ ਤਾਂ ਉਹਨਾਂ ਨੇ ਕੁਝ ਵਿਅਕਤਿਆਂ ਨੂੰ ਆਪਣੀ ਗੱਡੀ ਵਿੱਚ ਸਟੀਲ ਸਟਰਿੰਗ, ਪਲੇਟਾਂ ਚੋਰੀ ਕਰਕੇ ਰੱਖਦੇ ਹੋਏ ਵੇਖਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ, ਇਕ ਵਿਅਕਤੀ ਨੂੰ ਫੜ ਲਿਆ। ਉੱਸ ਦੇ ਕੁੱਝ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਜਦੋਂ ਮੌਕੇ ਤੇ ਪਹੁੰਚ ਕੇ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਪਿੰਡ ਦੇ ਸਰਪੰਚ ਅਤੇ ਵਿਅਕਤਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਚੋਰੀ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ।

Himachal Pradesh

ਜਿਸ ਤੇ ਪਿੰਡ ਓਇੰਦ ਵਾਸੀਆਂ ਤੇ ਬਦਨਾਮੀ ਦੇ ਧੱਬੇ ਲੱਗ ਰਹੇ ਸੀ, ਕਿ ਪਿੰਡ ਵਾਲੇ ਹੀ ਠੇਕੇਦਾਰ ਦੀਆਂ ਸਟੀਲ ਸਟਰਿੰਗ ਪਲੇਟਾਂ ਚੋਰੀ ਕਰ ਰਹੇ ਹਨ। ਪਿੰਡ ਵਾਸੀਆਂ ਨੇ ਉਪਰਾਲਾ ਕਰਦੇ ਹੋਏ, ਚੋਰਾਂ ਨੂੰ ਚੋਰੀ ਦੇ ਸਮਾਨ ਸਮੇਤ ਰੰਗੇ ਹੱਥੀ ਫੜ ਲਿਆ ਤੇ ਪੁਲਿਸ ਚੌਂਕੀ ਲੁਠੇੜੀ ਇੰਨਚਾਰਜ ਦੇ ਸਪੁਰਦ ਕਰ ਦਿੱਤਾ ਹੈ। ਇਸ ਦੇ ਸੰਬੰਧ ਵਿੱਚ ਜਦੋਂ ਚੌਕੀ ਇੰਚਾਰਜ ਏਐਸਆਈ ਸ਼ਿਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸਟੀਲ ਪਲੇਟਾਂ ਚੋਰੀ ਹੋਣ ਦੀ ਰਿਪੋਰਟ ਲਿਖਾਈ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਉਸਦੇ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਮੌਕੇ ਤੇ ਬਰਾਮਦ ਸਬੂਤਾਂ ਤੇ ਆਧਾਰ ਤੇ ਇਹਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -
- Advertisement -

LEAVE A REPLY

Please enter your comment!
Please enter your name here

- Advertisement -

Must Read

- Advertisement -

You cannot copy content of this page