ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਚਰਚਾ ਵਿੱਚ ਬਣਿਆ ਰਹਿੰਦਾ ਹੈ। ਤਾਜ਼ਾ ਮਾਮਲਾ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੀਬੀ ਨਾਨਕੀ ਵਾਰਡ ਤੋਂ ਸਾਹਮਣੇ ਆਇਆ ਜਿੱਥੇ ਕਿ ਨਵ ਜੰਮਿਆ ਬੱਚਾ ਹੀ ਚੋਰੀ ਹੋ ਗਿਆ ਅਤੇ ਬੱਚਾ ਚੋਰੀ ਹੋਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਔਰਤ ਵੱਲੋਂ ਬੱਚੇ ਨੂੰ ਚੁੱਕ ਕੇ ਹਸਪਤਾਲ ਦੇ ਬਾਹਰ ਤੇ ਜਾ ਰਹੀ ਹੈ।ਹਸਪਤਾਲ ਪ੍ਰਸ਼ਾਸਨ ਜਾਂ ਗੇਟ ਤੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਸਿਕਿਉਰਟੀ ਮੌਜੂਦ ਨਹੀਂ ਹੈ ਜੋ ਇਹਨਾਂ ਨੂੰ ਕੋਈ ਪੁੱਛ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 14 ਸਾਲ ਬਾਅਦ ਉਹਨਾਂ ਦੇ ਘਰ ਪੁੱਤ ਹੋਇਆ ਸੀ ਅਤੇ ਜਿਸ ਔਰਤ ਵੱਲੋਂ ਬੱਚਾ ਚੁੱਕਿਆ ਗਿਆ ਇਹ ਲਗਾਤਾਰ ਹੀ ਉੱਥੇ ਵਾਰਡ ਵਿੱਚ ਘੁੰਮ ਰਹੀ ਸੀ ਅਤੇ ਦੇਰ ਰਾਤ ਮੌਕਾ ਦੇਖ ਕੇ ਇਸਨੇ ਉਹਨਾਂ ਦਾ ਬੱਚੇ ਨੂੰ ਚੁੱਕਿਆ ਅਤੇ ਉਥੋਂ ਰਫੂ ਚੱਕਰ ਹੋ ਗਏ। ਇਸ ਔਰਤ ਦੇ ਨਾਲ ਇਕ ਨੌਜਵਾਨ ਵੀ ਸੀ ਇਸ ਦੇ ਨਾਲ ਹੀ ਚੋਰੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਹਸਪਤਾਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੁੱਛਗਿੱਛ ਨਹੀਂ ਹੈ ਜਦੋਂ ਕੋਈ ਇਸ ਤਰੀਕੇ ਨਵ ਜੰਮਿਆ ਬੱਚਾ ਬਾਹਰ ਲੈ ਕੇ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਸਿਕਿਓਰਟੀ ਗਾਰਡ ਹੋਣੇ ਚਾਹੀਦੇ ਹਨ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਔਰਤ ਅਤੇ ਇੱਕ ਨੌਜਵਾਨ ਨਜ਼ਰ ਆ ਰਹੇ ਹਨ। ਜੋ ਔਰਤ ਬੱਚਾ ਚੁੱਕ ਕੇ ਜਾ ਰਹੀ ਹੈ ਉਸ ਦੀ ਫੋਟੋ ਪੂਰੀ ਤਰਹਾਂ ਕਲੀਅਰ ਨਹੀਂ ਆ ਰਹੀ ਅਤੇ ਪੁਲਿਸ ਦਾ ਕਹਿਣਾ ਹੈ ਹੋਰ ਵੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦ ਹੀ ਇਸ ਔਰਤ ਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ।