ਪੰਜਾਬ: ਹਸਪਤਾਲ ਦੇ ਬਾਹਰ ਮੰਗਤੇ ਨੇ ਪੈਸੇ ਲੁੱਟਣ ਖਾਤਰ ਲੜਕੀ ਦਾ ਗਲਾ ਦਬਾਉਣ ਦੀ ਕੀਤੀ ਕੋਸ਼ਿਸ਼, ਦੇਖੋ ਵੀਡਿਓ

ਪੰਜਾਬ: ਹਸਪਤਾਲ ਦੇ ਬਾਹਰ ਮੰਗਤੇ ਨੇ ਪੈਸੇ ਲੁੱਟਣ ਖਾਤਰ ਲੜਕੀ ਦਾ ਗਲਾ ਦਬਾਉਣ ਦੀ ਕੀਤੀ ਕੋਸ਼ਿਸ਼, ਦੇਖੋ ਵੀਡਿਓ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਅਤੇ ਹੁਣ ਆਮ ਲੋਕ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੇ। ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਤੋਂ ਵਾਰਦਾਤ ਸਾਹਮਣੇ ਆਏ ਜਿੱਥੇ ਕਿ ਇੱਕ ਮੰਗਤਾ ਟਾਈਪ ਵਿਅਕਤੀ ਵੱਲੋਂ ਇੱਕ ਲੜਕੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਲੜਕੀ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ।

ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੋਣ ਕਰਕੇ ਲੜਕੀ ਵੱਲੋਂ ਰੋਲਾ ਪਾਉਣ ਤੇ ਲੜਕੀ ਦਾ ਬਚਾਵ ਕੀਤਾ ਗਿਆ ਤੇ ਮੌਕੇ ਪੁਲਿਸ ਨੂੰ ਬੁਲਾ ਕੇ ਉਸ ਮੰਗਦੇ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਸੰਬੰਧ ਚ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਰੋਪੀ ਰੋਜ਼ਾਨਾ ਹੀ ਇਥੋਂ ਪੈਸੇ ਮੰਗਦਾ ਹੈ, ਤੇ ਅੱਜ ਉਸਨੇ ਪੈਸੇ ਮੰਗਣ ਦੇ ਨਾਲ ਨਾਲ ਉਸਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਫਿਰ ਵੀ ਉਸਦਾ ਬਚਾਵ ਹੋ ਗਿਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਵੀ ਇਹ ਵਿਅਕਤੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪਹਿਲਾਂ ਵੀ ਇਸ ਨੂੰ ਜੇਲ ਵਿੱਚ ਭੇਜ ਚੁੱਕੇ ਹਾਂ ਲੇਕਿਨ ਫਿਰ ਵੀ ਇਹ ਜਮਾਨਤ ਲੈ ਕੇ ਬਾਹਰ ਆ ਗਿਆ। ਤੇ ਫਿਰ ਮਾਮਲਾ ਦਰਜ ਕਰਕੇ ਇਸ ਨੂੰ ਜੇਲ ਵਿੱਚ ਭੇਜਿਆ ਜਾਵੇਗਾ।