ਬਠਿੰਡਾ: ਥਾਣਾ ਨੰਦਗੜ੍ਹ ਦੀ ਪੁਲਿਸ ਨੇ ਐ.ਟੀ.ਐਮ ਚੋਰ ਗਿਰੋਹ ਦੇ 3 ਮੇਮਬੈਰਾ ਨੂੰ ਗਿਰਫ਼ਤਾਰ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘੁੱਦਾ ਵਿਖੇ ਰਾਤ ਨੂੰ ਐਸ.ਬੀ.ਆਈ ਬਰਾਂਚ ਦੇ ਏਟੀਐਮ ਨੂੰ ਇਸ ਗੋਰੋਹ ਨੇ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ।
ਚੋਰਾ ਨੇ ਏਟੀਐਮ ਚ ਲੱਗੇ ਸੀਸੀਟੀ ਕੈਮਰੇ ਉੱਤੇ ਕਾਲੇ ਰੰਗ ਦੀ ਸਪਰੇ ਕਰ ਹੋਟਰ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਕਿ ਕੈਮਰੇ ਵਿੱਚ ਨਾ ਕੈਦ ਹੋ ਸਕਣ। ਇਸ ਤੋਂ ਬਾਅਦ ਗੈਸ ਕਟਰ ਨਾਲ ਏਟੀਐਮ ਨੂੰ ਤੋੜਨ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਇਨਾ ਕੋਲੋਂ ਗੈਸ ਕਟਰ ਵੀ ਬਰਾਮਦ ਕੀਤਾ ਗਿਆ। ਫੜੇ ਗਏ ਚੋਰ ਸਟੂਡੈਂਟ ਹਨ , ਇੱਕ ਐਮਏ ਅਤੇ ਦੂਸਰਾ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਰਾਤੋ ਰਾਤ ਅਮੀਰ ਬਣਨ ਦੇ ਚੱਕਰ ਅਤੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਦੇ ਲਾਲਚ ਵਿੱਚ ਇਹਨਾਂ ਨੇ ਏਟੀਐਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਐਸ.ਪੀ ਸਿੰਘ ਨੇ ਦੱਸਿਆ ਕਿ 2023 ਸਾਲ ਦੇ ਵਿੱਚ ਬਠਿੰਡਾ ਪੁਲਿਸ ਨੇ ਕੁੱਲ 583 ਐਫ ਆਈ ਆਰ ਦਰਜ ਕੀਤੀਆਂ ਹਨ । ਜਿਨਾਂ ਵਿੱਚੋਂ 951 ਦੋਸ਼ੀ ਗ੍ਰਿਫਤਾਰ ਕੀਤੇ ਹਨ।
ਪੁਲਿਸ ਨੇ 12.8 ਗ੍ਰਾਮ ਹੀਰੋਇਨ, 33 ਕਿਲੋ ਅਫੀਮ ,239 ਕਿਲੋ ਚੂਰਾ ਪੋਸਟ , 3.48. ਲੱਖ ਨਸ਼ੀਲੀ ਗੋਲੀਆਂ ਅਤੇ 43 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਸਦੇ ਨਾਲ ਹੀ ਪੁਲਿਸ ਨੇ 17 ਮਾਮਲੇ ਵਿੱਚ ਭਗੋੜਿਆਂ ਨੂੰ ਕਾਬੂ ਕੀਤਾ ਹੈ।
