Advertisements
Ad 6
Advertisements
Ad 8
Advertisements
Ad 7

ਜਲੰਧਰ : ਕਮਿਸ਼ਨਰੇਟ ਪੁਲਿਸ ਨੇ 8 ਗੈਂਗਸਟਰ ਕੀਤੇ ਗਿਰਫਤਾਰ, ਦੇਖੌ ਵੀਡਿਓ 

ਜਲੰਧਰ : ਕਮਿਸ਼ਨਰੇਟ ਪੁਲਿਸ ਨੇ 8 ਗੈਂਗਸਟਰ ਕੀਤੇ ਗਿਰਫਤਾਰ, ਦੇਖੌ ਵੀਡਿਓ  ਜਲੰਧਰ : ਕਮਿਸ਼ਨਰੇਟ ਪੁਲਿਸ ਨੇ 8 ਗੈਂਗਸਟਰ ਕੀਤੇ ਗਿਰਫਤਾਰ, ਦੇਖੌ ਵੀਡਿਓ 

ਜਲੰਧਰ (ENS): ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲੀਸ ਨੇ ਲੁੱਟਾਂ-ਖੋਹਾਂ, ਚੋਰੀਆਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਠ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵੀਡਿਓ ਦੇਖਣ ਲਈ Link ਤੇ Click ਕਰੋ

ਜਾਣਕਾਰੀ ਦਿੰਦੇ ਹੋਏ ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰੋਹਿਤ, ਲਖਵਿੰਦਰ ਅਤੇ ਸਤਨਾਮ ਕਈ ਖੋਹਾਂ ਅਤੇ ਚੋਰੀਆਂ ਵਿੱਚ ਸ਼ਾਮਲ ਹਨ ਅਤੇ ਮੋਟਰਸਾਈਕਲ ‘ਤੇ ਜਾਂਦੇ ਸਮੇਂ ਪਿਮਸ ਹਸਪਤਾਲ ਦੇ ਨੇੜੇ ਇੱਕ ਸੰਗਠਿਤ ਅਪਰਾਧ ਦੀ ਯੋਜਨਾ ਬਣਾ ਰਹੇ ਸਨ।  ਜਿਸ ਕਰਕੇ  ਪੁਲਿਸ ਨੇ ਪਿਮਸ ਹਸਪਤਾਲ ਨੇੜੇ ਨਾਕਾਬੰਦੀ ਕਰ ਦਿੱਤੀ, ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਤਿੰਨ ਵਿਅਕਤੀਆਂ ਨੂੰ ਆਉਂਦੇ ਦੇਖਿਆ, ਜਿਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ ਗਿਆ। 

 ਪੁੱਛਗਿੱਛ ਕਰਨ ‘ਤੇ ਰੋਹਿਤ ਮੋਟਰਸਾਈਕਲ ਦੀ ਮਾਲਕੀ ਸਬੰਧੀ ਜਵਾਬ ਨਹੀਂ ਦੇ ਸਕੀਆਂ ਅਤੇ ਉਸਦੇ ਨਾਲ ਲਖਵਿੰਦਰ ਅਤੇ ਸਤਨਾਮ ਦੀ ਨਿੱਜੀ ਤਲਾਸ਼ੀ ਲੈਣ ‘ਤੇ ਦੋ ਮੋਬਾਈਲ ਫ਼ੋਨ ਬਰਾਮਦ ਹੋਏ। ਜਿਨ੍ਹਾਂ ਦੀ ਦੋਵੇ ਮਾਲਕੀ ਸਾਬਤ ਨਹੀਂ ਕਰ ਸਕੇ |

ਪੁਲਿਸ ਨੇ ਜਦੋਂ ਸਖ਼ਤੀ ਨਾਲ ਦੋਸ਼ੀਆ ਤੋਂ ਪੁਛਗਿੱਛ ਕੀਤਾ ਤਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹਣ ਅਤੇ ਚੋਰੀ ਕਰਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ, ਜਿਸ ਕਾਰਨ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਰੋਹਿਤ ਕੁਮਾਰ ਉਰਫ਼ ਸੰਨੀ ਉਰਫ਼ ਫੁੱਲ ਪੁੱਤਰ ਬਲਵੀਰ ਸਿੰਘ ਉਰਫ਼ ਬਲਵਿੰਦਰ ਸਿੰਘ ਵਾਸੀ ਪਿੰਡ ਭੋਡੇ ਸਪਰਾਏ ਥਾਣਾ ਸਦਰ ਜਲੰਧਰ, ਲਖਵਿੰਦਰ ਸਿੰਘ ਉਰਫ਼ ਮਨੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੰਨਣਪੁਰ ਥਾਣਾ ਸਦਰ ਜਲੰਧਰ ਅਤੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੰਨਣਪੁਰ ਥਾਣਾ ਸਦਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 ਅਗਲੇਰੀ ਤਫ਼ਤੀਸ਼ ਦੌਰਾਨ ਦੋਸ਼ੀਆਂ ਦੇ ਸਾਥੀ ਨਵਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮੁਹੱਲਾ ਨੰਬਰ 56 ਪ੍ਰੇਮ ਨਗਰ ਭੋਜੋਵਾਲ ਰੋਡ ਜਲੰਧਰ, ਦਿਸ਼ਾਂਤ ਸ਼ਰਮਾ ਪੁੱਤਰ ਸੁਭਾਸ਼ ਚੰਦਰ ਵਾਸੀ 85ਏ ਅਰਜਨ ਨਗਰ ਲਾਡੋਵਾਲੀ ਰੋਡ ਜਲੰਧਰ, ਦੇਬੂ ਪੁੱਤਰ ਸਵਰਗਵਾਸੀ ਸੋਹਣ ਵਾਸੀ ਨੇੜੇ ਸੇਂਟ ਜੋਸਫ ਕਾਨਵੈਂਟ ਸਕੂਲ, ਫੋਲਰੀਵਾਲ ਜਲੰਧਰ, ਸ਼ਿਵ ਸ਼ਰਮਾ ਪੁੱਤਰ ਚੰਦਰ ਦੇਵ ਵਾਸੀ ਪੁਰਾਣਾ ਡਾਕਖਾਨਾ ਨੇੜੇ, ਪਿੰਡ ਫੋਲੜੀਵਾਲ ਜਲੰਧਰ ਅਤੇ ਵਿੱਕੀ ਪੁੱਤਰ ਸਵ: ਪ੍ਰੇਮ ਨਾਥ  ਵਾਸੀ  ਪਿੰਡ ਭੋਡੇ ਸਪਰਾਏ ਜਲੰਧਰ ਸਮੇਤ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਪੁਲਿਸ ਨੇ ਥਾਣਾ ਡਿਵੀਜ਼ਨ 7 ਵਿਖੇ ਦੋਸ਼ੀਆਂ ਦੇ ਖਿਲਾਫ ਐਫਆਈਆਰ 39 ਮਿਤੀ 09-04-2024 ਅਧੀਨ 379ਬੀ,379,34,411 ਆਈਪੀਸੀ ਦਰਜ ਕਰ ਲੀਤੀ ਹੈ । ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਇੱਕ ਸਕੂਟਰ, ਦੋ ਮੋਬਾਈਲ ਫੋਨ, ਦੋ ਇੰਜਣ ਅਤੇ ਚਾਰ ਟਾਇਰ ਬਰਾਮਦ ਕੀਤੇ ਹਨ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page