Punjab Govt AD
HomePunjabAmritsarਜਲੰਧਰ: ਪਰਕਾਸ਼ ਸਿੰਘ ਬਾਦਲ ਨੂੰ ਭਾਜਪਾ ਆਗੂਆ ਨੇ ਦਿੱਤੀ ਸ਼ਰਧਾਂਜਲੀ, ਦੇਖੋਂ ਵੀਡਿਓ

ਜਲੰਧਰ: ਪਰਕਾਸ਼ ਸਿੰਘ ਬਾਦਲ ਨੂੰ ਭਾਜਪਾ ਆਗੂਆ ਨੇ ਦਿੱਤੀ ਸ਼ਰਧਾਂਜਲੀ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਜਲੰਧਰ, ਵਰੁਣ/ਹਰਸ਼: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪਰਕਾਸ਼ ਸਿੰਘ ਬਾਦਲ ਦਾ ਬੀਤੀ ਦਿਨੀਂ ਦੇਹਾਂਤ ਹੋ ਗਿਆ। ਜਿਸਦੇ ਚਲਦੇ ਅੱਜ ਜਲੰਧਰ ਦੇ ਭਾਜਪਾ ਦਫ਼ਤਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਗੱਲ ਕਰਦਿਆਂ ਭਾਜਪਾ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬਾਦਲ ਸਾਬ ਅਜਿਹੀ ਸ਼ਖਸੀਅਤ ਸਨ। ਜਿਨ੍ਹਾਂ ਨੇ ਹਰ ਇੱਕ ਬੰਦੇ ਨੂੰ ਬਣਦਾ ਸਤਿਕਾਰ ਦਿੱਤਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਕਿਉਂ ਨਾ ਹੋਵੇ। ਸੋਢੀ ਨੇ ਕਿਹਾ ਕਿ ਬਾਦਲ ਸਾਬ ਵਾਹਦ ਮੁਖਮੰਤਰੀ ਸਨ। ਜੋ ਵਿਰੋਧੀਆਂ ਨੂੰ ਜਵਾਬ ਦੇਣ ਸਮੇਂ ਸਤਿਕਾਰ ਭਾਵਨਾ ਜਰੂਰ ਰੱਖਦੇ ਸੀ। ਇਸ ਮੌਕੇ ਰਾਸ਼ਟਰੀ ਸਪੋਕਸਮੈਨ ਜੈ ਵੀਰ ਸ਼ੇਰਗਿੱਲ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਉਨ੍ਹਾਂ ਵਰਗੇ ਯੁਵਾ ਲੀਡਰਾਂ ਲਈ ਵੀ ਇੱਕ ਪ੍ਰੇਰਨਾ ਸੀ। ਸ਼ੇਰਗਿੱਲ ਨੇ ਕਿਹਾ ਕਿ ਬਾਦਲ ਸਾਬ ਨੇ ਦੇਹਾਂਤ ਨੂੰ ਜੇਕਰ ਪੰਜਾਬ ਦੇ ਸ਼ੇਰ ਯਾਂ ਪੰਜਾਬ ਦੇ ਪੁੱਤਰ ਦਾ ਵਿਧਾ ਹੋਣਾ ਆਖੀਏ ਤਾਂ ਕੋਈ ਗਲਤ ਨਹੀਂ ਹੋਵੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -