ਅੰਮ੍ਰਿਤਸਰ : ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ ਨਵੇਂ ਆਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਦੇਰ ਰਾਤ ਤੱਕ ਸਪੈਸ਼ਲ ਨਾਕੇਬੰਦੀ ਵੀ ਕਰਵਾਈ ਜਾ ਰਹੀ ਹੈ। ਲੇਕਿਨ ਫਿਰ ਵੀ ਚੋਰ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਰੋਡ ਪਵਨ ਨਗਰ ਇਲਾਕੇ ਦਾ ਹੈ। ਜਿੱਥੇ ਚੋਰਾਂ ਵੱਲੋਂ ਇੱਕ ਬੈਟਰੀ ਰਿਕਸ਼ਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਹ ਚੋਰੀ ਦੀ ਸਾਰੀ ਵਾਰਦਾਤ ਉਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਸੀਸੀਟੀਵੀ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰਾਂ ਨੂੰ ਚੋਰੀ ਕਰਨ ਵਾਲੇ ਕਿਸੇ ਦਾ ਵੀ ਡਰ ਖੌਫ ਨਜ਼ਰ ਨਹੀਂ ਹੈ।
ਇਸ ਸਬੰਧ ਵਿੱਚ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ ਅਤੇ ਕਿਸਤਾਂ ਦੇ ਉੱਪਰ ਉਹਨਾਂ ਨੇ ਬੈਟਰੀ ਰਿਕਸ਼ਾ ਲਿੱਤਾ ਸੀ। ਉਸੇ ਹੀ ਰਿਕਸ਼ੇ ਤੋਂ ਕਮਾਈ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਦਾ ਸੀ। ਲੇਕਿਨ ਚੋਰਾਂ ਨੇ ਉਹ ਬੈਟਰੀ ਰਿਕਸ਼ਾ ਚੋਰੀ ਕਰ ਲਿਆ। ਜਿਸ ਨਾਲ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਹੋ ਗਿਆ। ਇਸ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਇਹ ਘਟਨਾ ਬੀਤੀ ਰਾਤ ਤਿੰਨ ਵਜੇ ਦੀ ਹੈ। ਇਸ ਸੰਬੰਧ ਵਿੱਚ ਪੁਲਿਸ ਨੂੰ ਦਰਖਾਸਤ ਵੀ ਲਿਖਾਣ ਗਏ ਸੀ। ਲੇਕਿਨ ਪੁਲਿਸ ਵੱਲੋਂ ਹਜੇ ਦਰਖਾਸਤ ਨਹੀਂ ਲਿਖੀ ਗਈ ਅਤੇ ਬੈਟਰੀ ਰਿਕਸ਼ਾ ਚੋਰੀ ਹੋਣ ਤੋਂ ਬਾਅਦ ਪਰਿਵਾਰ ਵਲੋਂ ਰੋ-ਰੋ ਕੇ ਪੁਲਿਸ ਤੋ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਬੈਟਰੀ ਰਿਕਸ਼ਾ ਲੱਭਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ।