ਪੰਜਾਬ: MLA ਦੀ ਕਥਿਤ ਆਡੀਓ ਤੇ ਗਰਮਾਈ ਸਿਆਸਤ, ਦੇਖੋਂ ਵੀਡਿਓ

ਪੰਜਾਬ: MLA ਦੀ ਕਥਿਤ ਆਡੀਓ ਤੇ ਗਰਮਾਈ ਸਿਆਸਤ, ਦੇਖੋਂ ਵੀਡਿਓ

ਲੁਧਿਆਣਾ: ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੀ ਕਥਿਤ ਆਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਸਿਆਸਤ ਗਰਮਾ ਗਈ ਹੈ। ਦਰਅਸਲ, ਆਡੀਓ ਰਾਹੀਂ ਵਿਧਾਇਕ ਉੱਪਰ ਅਕਾਲੀ ਦਲ ਦੇ ਵਰਕਰ ਦੀ ਲੜਕੀ ਦੇ ਸਹੁਰਿਆਂ ਨਾਲ ਕਲੇਸ਼ ਦੇ ਮਾਮਲੇ ਵਿੱਚ ਮੁੰਡਾ ਪੱਖ ਦਾ ਸਮਰਥਨ ਕਰਨ ਦੇ ਆਰੋਪ ਲੱਗੇ ਹਨ। ਜਿਸ ਤੋਂ ਬਾਅਦ ਜਿੱਥੇ ਲੜਕੀ ਦੇ ਪਿਤਾ ਨੇ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਕਰਨ ਦੀ ਗੱਲ ਆਖੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰੀਸ਼ ਰਾਏ ਢਾਂਡਾ ਨੇ ਮਾਮਲੇ ਉੱਪਰ ਤਿੱਖੇ ਤੰਜ ਕੱਸੇ ਹਨ।

ਜਦ ਕਿ ਵਿਧਾਇਕ ਦਾ ਕਹਿਣਾ ਹੈ ਕਿ ਉਨਾਂ ਕੋਲ ਲੜਕੇ ਦੀ ਮਾਂ ਉਹਨਾਂ ਦੇ ਬੇਟੇ ਨੂੰ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖੇ ਜਾਣ ਸਬੰਧੀ ਸ਼ਿਕਾਇਤ ਲੈ ਕੇ ਆਏ ਸੀ ਅਤੇ ਉਹਨਾਂ ਨੇ ਸਿਰਫ ਉਸਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਛੁਡਾਇਆ ਹੈ। ਲੜਕੀ ਦੇ ਪਿਤਾ ਨੇ ਆਰੋਪ ਲਗਾਇਆ ਕਿ ਉਨਾਂ ਦੀ ਬੇਟੀ ਨੂੰ ਲੜਕਾ ਪੱਖ ਵੱਲੋਂ ਮਾਰਿਆ ਕੁੱਟਿਆ ਜਾਂਦਾ ਹੈ। ਜਿਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ, ਲੇਕਿਨ ਪੁਲਿਸ ਨੇ ਵਿਧਾਇਕ ਦੇ ਦਬਾਅ ਹੇਠ ਕੰਮ ਕੀਤਾ। ਇੱਥੋਂ ਤੱਕ ਕਿ ਵਿਧਾਇਕ ਨੇ ਉਨਾਂ ਨੂੰ ਕਥਿਤ ਤੌਰ ਤੇ ਫੋਨ ਕਰਕੇ ਧਮਕਾਇਆ। ਉਹ ਇਸ ਬਾਰੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਸ਼ਿਕਾਇਤ ਕਰਨਗੇ।

ਜੇਕਰ ਉਹ ਅਕਾਲੀ ਦਲ ਨਾਲ ਸੰਬੰਧਿਤ ਹਨ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਨਾਲ ਧੱਕਾ ਹੋਵੇ। ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਨੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕਾਂ ਨੂੰ ਸਿਖਲਾਈ ਦੇਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਖੁਦ ਨੂੰ ਪੁਲਿਸ ਅਤੇ ਜੱਜ ਸਮਝ ਬੈਠੇ ਹਨ, ਲੇਕਿਨ ਹਾਲੇ ਅਦਾਲਤਾਂ ਵੀ ਹਨ। ਵਿਧਾਇਕ ਨੂੰ ਮਾਮਲਾ ਸਮਝ ਕੇ ਅਗਲੀ ਗੱਲ ਕਰਨੀ ਚਾਹੀਦੀ ਸੀ। ਲੇਕਿਨ ਉਹ ਉਲਟਾ ਧਮਕਾ ਰਹੇ ਹਨ। ਜੇਕਰ ਇਹ ਅਕਾਲੀ ਦਲ ਦੇ ਵਰਕਰ ਹਨ ਤਾਂ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ। ਇਸ ਮਾਮਲੇ ਚ ਲੜਕੇ ਦੀ ਭੈਣ ਦਾ ਵੀ ਪੱਖ ਸਾਹਮਣੇ ਆਇਆ ਹੈ।

ਜਿਸ ਦਾ ਆਰੋਪ ਹੈ ਕਿ ਲੜਕਾ ਨਸ਼ਾ ਕਰਨ ਦਾ ਆਦੀ ਹੈ ਅਤੇ ਵਿਧਾਇਕ ਵੱਲੋਂ ਉਸ ਨੂੰ ਛੁਡਵਾਇਆ ਗਿਆ ਅਤੇ ਉਸ ਨੂੰ ਸੁਧਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਲੜਕਿਆਂ ਦੀ ਭੈਣ ਮਿਲੀ ਸੀ। ਜਿਸ ਨੇ ਲੜਕੇ ਦੇ ਨਸ਼ੇ ਦੇ ਪੀੜਿਤ ਹੋਣ ਸਬੰਧੀ ਗੱਲ ਆਖੀ ਸੀ। ਵਿਧਾਇਕ ਨੇ ਕਿਹਾ ਕਿ ਕਿਸੇ ਵੀ ਨਸ਼ਾ ਪੀੜਤ ਜਾਂ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ, ਲੜਕੇ ਦੀ ਮਾਂ ਨੇ ਉਸ ਦੇ ਬੇਟੇ ਨੂੰ ਨਜਾਇਜ਼ ਤੌਰ ਤੇ ਪੁਲਿਸ ਦੀ ਹਿਰਾਸਤ ਵਿੱਚ ਰੱਖਣ ਸਬੰਧੀ ਸ਼ਿਕਾਇਤ ਕੀਤੀ ਸੀ ਅਤੇ ਉਨਾਂ ਨੇ ਸਿਰਫ ਉਸ ਨੂੰ ਛੁਡਾਇਆ ਹੈ। ਇਸ ਤੋਂ ਇਲਾਵਾ, ਲੜਕੇ ਦੇ ਨਸ਼ੇ ਨਾਲ ਪੀੜਿਤ ਹੋਣ ਸਬੰਧੀ ਵੀ ਸ਼ਿਕਾਇਤ ਮਿਲੀ ਸੀ। ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।