ਪੰਜਾਬ: ਨਾਜਾਇੰਜ ਮਾਈਨਿੰਗ ਤੇ ਪੁਲਿਸ ਦੀ ਰੇਡ, ਟਿੱਪਰ ਤੇ JCB ਮਸ਼ੀਨ ਛੱਡ ਚਲਾਕ ਹੋਏ ਫਰਾਰ, ਦੇਖੋਂ ਵੀਡਿਓ

ਪੰਜਾਬ: ਨਾਜਾਇੰਜ ਮਾਈਨਿੰਗ ਤੇ ਪੁਲਿਸ ਦੀ ਰੇਡ, ਟਿੱਪਰ ਤੇ JCB ਮਸ਼ੀਨ ਛੱਡ ਚਲਾਕ ਹੋਏ ਫਰਾਰ, ਦੇਖੋਂ ਵੀਡਿਓ

ਗੁਰਦਾਸਪੁਰ: ਰਾਵੀ ਦਰਿਆ ਦੇ ਨੇੜੇ ਪਿੰਡ ਭਰਾਵਾਂ ਵਿਖੇ ਧੜੱਲੇ ਨਾਲ ਨਾਜਾਇੰਜ ਮਾਈਨਿੰਗ ਚੱਲ ਰਹੀ ਸੀ। ਸੂਚਨਾ ਮਿਲਣ ਤੇ ਪੁਲਸ ਨੇ ਰੇਡ ਕੀਤੀ। ਪੁਲਿਸ ਦੇ ਮੋਕੇ ਤੇ ਪਹੁੰਚਣ ਤੇ ਇਕ ਟਿੱਪਰ ਤੇ ਜੇ.ਸੀ.ਬੀ ਮਸ਼ੀਨ ਛੱਡਕੇ ਹੋਏ ਚਲਾਕ ਫਰਾਰ ਹੋ ਗਏ। ਦਰਅਸਲ, ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋ ਰੇਤ ਦੇ ਭੰਡਾਰਾਂ ਨੂੰ ਹਟਾਉਣ ਲਈ ਕਰੀਬ 48 ਘੰਟੇ ਦਾ ਸਮਾ ਦਿੱਤਾ ਸੀ ਤਾਂ ਕਿ ਕਿਸਾਨ ਆਪਣੀ ਜਮੀਨ ਨੂੰ ਸਹੀ ਤਰੀਕੇ ਨਾਲ ਵਹਾਈਯੋਗ ਬਣਾ ਸਕੱਣ, ਪਰ ਸਰਹੱਦੀ ਖੇਤਰ ਥਾਣਾ ਬਹਿਰਾਮਪੁਰ ਅਧੀਨ ਆਉਦੇ ਪਿੰਡ ਮਰਾੜਾ ਦੀ ਜਮੀਨ ਤੋ ਰਾਵੀ ਦਰਿਆ ਨੇੜਿਉ ਇਲਾਕੇ ਵਿਚੋ ਕੁੱਝ ਲੋਕਾ ਵੱਲੋ 48 ਘੰਟੇ ਸਮੇਂ ਦੀ ਆੜ ਹੇਠਾ ਲਗਾਤਾਰ ਰੇਤ ਦੀ ਨਾਜਾਇੰਜ ਮਾਈਨਿੰਗ ਦਾ ਧੰਦਾ ਪੂਰੇ ਧੜੱਲੇ ਨਾਲ ਕੀਤਾ ਜਾ ਰਹੀਆਂ ਸੀ।

ਦੱਸਿਆ ਜਾ ਰਿਹਾ ਹੈ ਕਿ ਨਾਜਾਇੰਜ ਮਾਈਨਿੰਗ ਲਗਾਤਾਰ ਪੂਰੀ ਰਾਤ ਭਰ ਕੀਤੀ ਜਾ ਰਿਹਾ ਸੀ, ਜਦ ਇਸ ਨਾਜਾਇਜ਼ ਧੰਦੇ ਦੀ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਕੰਨਾ ਤੱਕ ਇਸ ਚਰਚਾ ਦੀ ਆਵਾਜ ਪਹੁੰਚੀ। ਇਸ ਦੌਰਾਨ ਪੁਲਸ ਵੱਲੋ ਇਸ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ। ਪੁਲਿਸ ਦੇ ਮੌਕੇ ਤੇ ਪਹੁੰਚਣ ਤੇ ਮਾਇੰਨਿਗ ਕਰ ਰਹੇ ਲੋਕ ਇਕ ਟਿੱਪਰ ਅਤੇ ਇਕ ਚੇਨ ਵਾਲੀ ਜੇ.ਸੀ.ਬੀ ਮਸ਼ੀਨ ਛੱਡਕੇ ਮੌਕੇ ਤੋ ਫਰਾਰ ਹੋਣ ਵਿਚ ਸਫਲ ਹੋ ਗਏ। ਪੁਲਸ ਵੱਲੋ ਆਪਣੇ ਕਬਜੇ ਵਿਚ ਟਿੱਪਰ ਅਤੇ ਜੇ.ਸੀ.ਬੀ ਮਸ਼ੀਨ ਲੈ ਕੇ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ।