ਬਠਿੰਡਾ: ਗੁਰਦਾਸਪੁਰ ਦਾ ਨੌਜਵਾਨ ਪਰਮਜੀਤ ਸਿੰਘ ਜੋਕਿ ਸਿਖਿਆ ਲੈ ਕੇ ਭਾਵੇ ਡਿਪਲੋਮਾ ਕਰ ਆਟੋਮੋਬਾਈਲ ਇੰਜੀਨਿਅਰ ਬਣ ਗਿਆ। ਲੇਕਿਨ ਉਹ ਸਿਖਿਅਤ ਹੋਣ ਤੋਂ ਬਾਅਦ ਵੀ ਫਾਸਟਫ਼ੂਡ ਸਟਾਲ ਅਤੇ ਨਾਨ ਕੁਲਚੇ ਲਗਾ ਕੇ ਪਰਿਵਾਰ ਪਾਲ ਰਿਹਾ ਹੈ। ਪਰਮਜੀਤ ਦਾ ਕਹਿਣਾ ਹੈ ਕਿ ਜੋ ਕੰਮ ਉਹ ਹੁਣ ਕਰ ਰਿਹਾ ਹੈ। ਇਸ ਕੰਮ ਤੋਂ ਮਿਹਨਤ ਕਰ ਕਦੇ ਉਸਦੇ ਪਿਤਾ ਨੇ ਉਸ ਨੂੰ ਪੜਾਇਆ ਅਤੇ ਉਹਨਾਂ ਦਾ ਸੁਪਨਾ ਤਾ ਸੀ ਕਿ ਮੈ ਪੜ ਲਿਖ ਕੇ ਚੰਗੀ ਨੌਕਰੀ ਕਰਾਂ ਅਤੇ ਜਦ ਪੜਾਈ ਪੂਰੀ ਹੋਈ ਤਾ ਟ੍ਰੇਨਿੰਗ ਵੀ ਮਾਰੂਤੀ ਕਾਰਾਂ ਦੀ ਮੁਖ ਫੈਕਟਰੀ ਗੁੜਗਾਓਂ ਚ ਹੋਈ ਅਤੇ ਉਦੋਂ ਉਥੇ ਪੱਕੇ ਤੌਰ ਤੇ ਨੌਕਰੀ ਮਿਲ ਜਾਵੇ।
ਇਸ ਦੌਰਾਨ ਉਸਨੇ ਬਹੁਤ ਕੋਸ਼ਿਸ਼ ਕੀਤੀ। ਜਦ ਉਥੇ ਨੌਕਰੀ ਨਾ ਮਿਲੀ ਤਾਂ ਫਿਰ ਪੰਜਾਬ ਰੋਡਵੇਜ਼ ਅਤੇ ਰੇਲਵੇ ਚ ਨੌਕਰੀ ਲਈ ਕੋਸ਼ਿਸ਼ ਕੀਤੀ। ਉਥੇ ਵੀ ਸਫਲਤਾ ਨਹੀਂ ਮਿਲੀ ਅਤੇ ਜੇਕਰ ਨੌਕਰੀ ਮਿਲਦੀ ਸੀ ਤਾ ਠੇਕੇ ਤੇ ਮਿਲਦੀ ਸੀ। ਜੋਕਿ ਮਹਿਜ 10 ਹਜਾਰ ਰੁਪਏ ਦੇ ਕਰੀਬ ਵੇਤਨ ਤੇ ਮਿਲਦੀ ਸੀ। ਜੋ ਪਰਿਵਾਰ ਦੇ ਪਾਲਣ ਲਈ ਨਾਕਾਫ਼ੀ ਸੀ। ਉਧਰ ਘਰ ਦੇ ਵੀ ਐਸੇ ਹਾਲਾਤ ਨਹੀਂ ਸਨ ਕਿ ਆਪਣੀ ਵਰਕਸ਼ਾਪ ਜਾ ਕੋਈ ਆਟੋਮੋਬਾਈਲ ਨਾ ਜੁੜਿਆ ਕੰਮ ਸ਼ੁਰੂ ਕੀਤਾ ਜਾਵੇ। ਉਸ ਲਈ ਕਾਫੀ ਪੈਸਿਆਂ ਦੀ ਲੋੜ ਸੀ ਅਤੇ ਮੁੜ ਆਪਣੇ ਪਿਤਾ ਨਾਲ ਹੀ ਉਹਨਾਂ ਦੇ ਇਸ ਕੰਮ ਨੂੰ ਸ਼ੁਰੂ ਕੀਤਾ ਅਤੇ ਪਿਤਾ ਨਾਨ ਬਣਾਉਂਦੇ ਸਨ।
ਇਸ ਦੌਰਾਨ ਨੋਜਵਾਨ ਨੇ ਫਾਸਟਫ਼ੂਡ ਸ਼ੁਰੂ ਕਰ ਲਿਆ। ਕੁਝ ਸਮੇ ਪਹਿਲਾ ਪਿਤਾ ਦਾ ਦੇਹਾਂਤ ਹੋ ਗਿਆ। ਉਹ ਦੋ ਭਰਾਂ ਹਨ ਅਤੇ ਉਹ ਦੋਵੇ ਇਸ ਕੰਮ ਨੂੰ ਹੀ ਚਲਾ ਰਹੇ ਹਨ। ਇਥੋਂ ਮੇਹਨਤ ਕਰ ਆਪਣੇ ਪਰਿਵਾਰ ਦਾ ਖਰਚ ਚਲਾ ਰਹੇ ਹਨ। ਉਥੇ ਹੀ ਪਰਮਜੀਤ ਦਾ ਕਹਿਣਾ ਹੈ ਕਿ ਪਿਤਾ ਦਾ ਸੁਪਨਾ ਤਾਂ ਪੂਰਾ ਨਹੀਂ ਹੋਇਆ, ਲੇਕਿਨ ਉਸਦੇ ਬਾਵਜੂਦ ਉਹ ਆਪਣੇ ਇਸ ਕਮ ਤੋਂ ਸੰਤੁਸ਼ਟ ਹਨ। ਕਿਉਕਿ ਕਿਸੇ ਦੀ ਨੌਕਰੀ ਕਰਨ ਤੋਂ ਚੰਗਾ ਹੈ ਕਿ ਆਪਣਾ ਕੰਮ ਕੀਤਾ ਜਾਵੇ। ਕਿਉਕਿ ਆਪਣਾ ਕੰਮ ਆਪਣਾ ਹੀ ਹੁੰਦਾ ਹੈ।