ਪੰਜਾਬ : ਹੜ ਪੀੜਿਤਾਂ ਦੇ ਹੱਕ ਚ ਅਕਾਲੀ ਦਲ ਨੇ ਕੀਤਾ ਵਿਸ਼ਾਲ ਧਰਨੇ ਦਾ ਐਲਾਨ, ਦੇਖੋ ਵਿਡਿਓ

ਪੰਜਾਬ : ਹੜ ਪੀੜਿਤਾਂ ਦੇ ਹੱਕ ਚ ਅਕਾਲੀ ਦਲ ਨੇ ਕੀਤਾ ਵਿਸ਼ਾਲ ਧਰਨੇ ਦਾ ਐਲਾਨ,  ਦੇਖੋ ਵਿਡਿਓ

ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਚ ਆਏ ਹੜਾ ਨੂੰ ਲੈਕੇ ਸਾਬਕਾ ਐਮ.ਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਂ ਤੇ ਸੂਬੇ ਦੇ ਮੁੱਖ ਮੰਤਰੀ ਨੇ  ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਨਹੀਂ ਕਰਾਈ ਗਈ ਹੈ। ਬਿਨਾਂ ਗਰਦਾਵਰੀ ਮੁਆਵਜ਼ਾ ਦੇਣ ਵਾਲੇ ਮੁੱਖ ਮੰਤਰੀ ਵੱਲੋਂ ਅਜੇ ਤੱਕ ਮੁਆਵਜ਼ੇ ਦਾ ਰੁਪਈਆ ਵੀ ਜਾਰੀ ਨਹੀਂ ਕੀਤਾ ਗਿਆ।। ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਅਤੇ ਸੁਤੀ ਸਰਕਾਰ ਨੂੰ ਹਲੂਣਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 22 ਤਰੀਕ ਨੂੰ  ਪਟਿਆਲੇ ਦੀ ਦੇਵਿਗਾੜ ਮੰਡੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੋਕੇ ਤੇ ਪ੍ਰੌ ਪੈ੍ਰਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਹੀ ਗਵਰਨਰ ਪਰੋਹਿਤ ਦਾ ਆਪਸੀ ਖਿਚੋ ਤਾਜ ਮਰਿਆਦਾ ਦੇ ਬਿਲਕੁਲ ਉਲਟ ਹੈ।


ਮੁਖ ਮੰਤਰੀ ਮਾਨ ਦੇ ਕੇਂਦਰ ਸਰਕਾਰ ਤੋ ਮਦਦ ਲਈ ਕਹਿਨਾ ਭੀਖ ਮੰਗਨੀ ਦੇ ਬਿਆਨ ਤੇ ਸਾਬਕਾ ਐਮ ਪੀ ਚੰਦੂਮਾਜਰਾ ਨੇ  ਕਿਹਾ ਕਿ ਹੜ ਪੀੜਿਤਾਂ ਦੀ ਮਦਦ ਲਈ ਕੇਂਦਰ ਸਰਕਾਰ ਹੀ ਬਣਾਉਂਦੀ ਹੈ ਅਤੇ ਸੁਬਾ ਸਰਕਾਰ ਨੂੰ ਉਸ ਟੀਮ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੁਖ ਮੰਤਰੀ ਪੰਜਾਬ ਨੂੰ ਹੋਰ ਸਟੇਟਾਂ ਦੇ ਮੁੱਖ ਮੰਤਰੀ ਜਿਵੇ ਹਰਿਆਨਾ ਦੇ ਅਤੇ ਹਿਮਾਚਲ ਦੇ ਮੁੱਖ ਮੰਤਰੀ ਤੋ ਸਿਖ ਲੇਕੇ ਪ੍ਰਧਾਨ ਮੰਤਰੀ ਕੋਲ ਕੁਦਰਤੀ ਆਫਤ ਲਈ ਪੈਕਜ ਦੀ ਮੰਗ ਕਰਨੀ ਚਾਹੀਦੀ ਹੈ ।