ਪੰਜਾਬ : ਵਿਆਹ ਦੇਖਣ ਆਏ ਬਰਾਤੀ ਨੂੰ ਪਹਿਲਾਂ ਕੀਤਾ ਅਗਵਾ, ਫਿਰ ਮੰਗੀ 8 ਲੱਖ ਰੁਪਏ ਦੀ ਫਿਰੌਤੀ, ਦੇਖੋ ਵੀਡਿਓ

ਫਿਰੋਜ਼ਪੁਰ : ਪੰਜਾਬ ਅੰਦਰ ਫਿਰੌਤੀਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਇੱਕ ਵਿਆਹ ਦੌਰਾਨ ਇੱਕ ਬਰਾਤੀ ਨੂੰ ਅਗਵਾ ਕਰ ਉਸ ਕੋਲੋਂ 8 ਲੱਖ ਰੁਪਏ ਫਿਰੌਤੀ ਮੰਗੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਫਿਰੋਜ਼ਪੁਰ ਦੇ ਪਿੰਡ ਮੱਤੜ ਹਿਠਾੜ ਵਿਖੇ ਵਿਆਹ ਤੇ ਆਇਆ ਹੋਇਆ ਸੀ। ਅਤੇ ਬਰਾਤ ਤੋਂ ਜਦ ਉਹ ਵਾਪਿਸ ਆ ਰਹੇ ਸਨ। ਤਾਂ ਰਾਸਤੇ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸਦੀ ਗੱਡੀ ਰੋਕ ਕੇ ਪਿਸਤੌਲ ਦੀ ਨੋਕ ਤੇ ਉਸਨੂੰ ਅਗਵਾ ਕਰ ਲਿਆ, ਤੇ ਉਸ ਕੋਲੋਂ 8 ਲੱਖ ਰੁਪਏ ਫਿਰੌਤੀ ਮੰਗੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਾਘ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੁੰਡੀ ਝੋਲੀਆਂ ਥਾਣਾ ਲੋਹੀਆਂ ਖਾਸ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਆਏ ਹੋਏ ਸਨ। ਅਤੇ ਜਦ ਉਹ ਬਰਾਤ ਤੋਂ ਵਾਪਿਸ ਆ ਰਹੇ ਸਨ। ਤਾਂ ਰਾਸਤੇ ਵਿੱਚ ਕੁੱਝ ਕੁੱਝ ਲੋਕਾਂ ਨੇ ਉਸਦੀ ਗੱਡੀ ਰੋਕ ਲਈ ਅਤੇ ਪਿਸਤੌਲ ਦੇ ਬਲ ਤੇ ਉਸਨੂੰ ਅਗਵਾ ਕਰ ਕਿਸੇ ਅਣਪਛਾਤੀ ਜਗਾਹ ਤੇ ਲੈ ਗਏ। ਜਿਥੇ ਪਿਸਤੌਲ ਦੇ ਬਲ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸਦੀ ਜੇਬ ਵਿੱਚੋਂ ਐਟੀਐਮ ਕਾਰਡ ਅਤੇ ਉਸਦੇ ਪਰਸ ਵਿਚੋਂ 25 ਹਜਾਰ ਰੁਪਏ ਕੱਢ ਲਏ।
ਬਾਅਦ ਵਿੱਚ ਐਟੀਐਮ ਕਾਰਡ ਦਾ ਪਾਸਵਰਡ ਪੁੱਛ ਉਸ ਵਿਚੋਂ 34 ਹਜਾਰ ਰੁਪਏ ਕਢਵਾ ਲਏ। ਐਨਾ ਹੀ ਨਹੀਂ ਇਹ ਸਭ ਕਰਨ ਤੋਂ ਬਾਅਦ ਉਸਦੇ ਬੇਟੇ ਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਕਾਲ ਕਰ 8 ਲੱਖ ਰੁਪਏ ਫਿਰੌਤੀ ਮੰਗੀ ਗਈ। ਬਾਅਦ ਵਿੱਚ ਸ਼ੋਸਲ ਮੀਡੀਆ ਤੇ ਆਪਣੀਆਂ ਵੀਡੀਓ ਬਣਾ ਕੇ ਪਾਈਆਂ ਗਈਆਂ। ਪੀੜਤ ਮਾਘ ਸਿੰਘ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸਨੇ ਉਥੋਂ ਕਿਵੇਂ ਨਾ ਕਿਵੇਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਵਿਅਕਤੀ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਮਾਘ ਦੇ ਬਿਆਨਾਂ ਤੇ ਦਰਸ਼ਨ ਸਿੰਘ ਪਿੰਡ ਗਜਨੀ ਵਾਲਾ ਸਮੇਤ 6 ਲੋਕਾਂ ਅਤੇ 20-25 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
