ਪੰਜਾਬ: International Millet Year 2023 ਦਾ ਸੰਦੇਸ਼ ਲੈ ਕੇ ਸਾਈਕਲ ਯਾਤਰਾ ਕਰ ਰਿਹਾ ਇਹ ਵਿਅਕਤੀ, ਦੇਖੋ ਵੀਡਿਓ

ਪੰਜਾਬ: International Millet Year 2023 ਦਾ ਸੰਦੇਸ਼ ਲੈ ਕੇ ਸਾਈਕਲ ਯਾਤਰਾ ਕਰ ਰਿਹਾ ਇਹ ਵਿਅਕਤੀ, ਦੇਖੋ ਵੀਡਿਓ

ਗੁਰਦਾਸਪੁਰ : ਪੂਰੀ ਦੁਨੀਆਂ ਚ ਇਹ ਸਾਲ "ਇੰਟਰਨੈਸ਼ਨਲ ਮਿੱਲਟ ਈਯਰ " ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਅਕਤੀ ਵਲੋਂ ਸਾਈਕਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਹੈ। ਉਥੇ ਹੀ ਇਹ ਵਿਅਕਤੀ ਬਟਾਲਾ ਪਹੁੰਚਿਆ। ਜਿਥੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਵਲੋਂ ਸਵਾਗਤ ਕੀਤਾ ਗਿਆ। ਸਾਈਕਲ ਯਾਤਰਾ ਕਰ ਰਿਹਾ ਵਿਅਕਤੀ ਨੀਰਜ਼ ਕੁਮਾਰ ਨੇ ਜਿਵੇ ਹੀ ਬਟਾਲਾ ਪਹੁੰਚਿਆ ਤਾਂ ਉਸ ਦਾ ਸਵਾਗਤ ਵਿਸ਼ੇਸ ਕਰ ਬਟਾਲਾ ਦੇ ਰੰਗੀਲਪੁਰ ਦੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਵਲੋਂ ਕੀਤਾ ਗਿਆ। ਨੀਰਜ ਕੁਮਾਰ ਨੇ ਦੱਸਿਆ ਕਿ ਉਸਨੇ 1 ਦਸੰਬਰ ਤੋਂ ਆਪਣੀ ਸਾਈਕਲ ਯਾਤਰਾ ਸ੍ਰੀਨਗਰ ਲਾਲ ਚੋਕ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਦਾ ਟੀਚਾ ਹੈ ਕਿ 31 ਜਨਵਰੀ ਨੂੰ ਆਪਣੀ ਯਾਤਰਾ ਕੰਨਿਆਕੁਮਾਰੀ ਤਕ ਪੂਰੀ ਕਰੇਗਾ।

ਉਹਨਾਂ ਦੱਸਿਆ ਕਿ ਉਸ ਦੀ ਯਾਤਰਾ ਦਾ ਮਕਸਦ ਹੈ ਕਿ ਲੋਕਾਂ ਚ ਜਾਗ੍ਰਿਤੀ ਪੈਦਾ ਕੀਤੀ ਜਾਵੇ ਕਿ ਉਹ ਮੂਲ ਅਨਾਜ਼ (ਮਿਲੇਟ੍ਸ ) ਹੀ ਅਪਨਾਉਣ ਅਤੇ ਉਹਨਾਂ ਦੱਸਿਆ ਕਿ ਉਹ ਹਰ ਇਕ ਖੇਤੀ ਮੁਖ ਅਧਾਰੀਆਂ ਚ ਪਹੁੰਚ ਕਰ ਰਹੇ ਹਨ। ਰਾਹ ਚਲਦੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਮੂਲ ਅਨਾਜ ਹੀ ਹੈ ਜੋ ਹਰ ਕਿਸੇ ਨੂੰ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ। ਵਿਸ਼ੇਸ ਕਰ ਜੋ ਸ਼ੁਗਰ ਅਤੇ ਹੋਰ ਐਸੀਆਂ ਬਿਮਾਰੀਆਂ ਤੋਂ ਪੀੜਤ ਲੋਕ ਹਨ, ਉਹ ਆਪਣੀ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਨ। ਉਥੇ ਹੀ ਕਿਸਾਨ ਗੁਰਮੁਖ ਸਿੰਘ ਦਾ ਕਹਿਣਾ ਸੀ ਕਿ ਉਹ ਮੂਲ ਅਨਾਜ ਦੀ ਖੇਤੀ ਕਰਦੇ ਹਨ ਅਤੇ ਉਹ ਧੰਨਵਾਦੀ ਹਨ ਨੀਰਜ ਕੁਮਾਰ ਦੇ। ਜੋ ਉਹ ਲੋਕਾਂ ਚ ਜਾਗਰੂਕਤਾ ਫੈਲਾ ਰਹੇ ਹਨ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਬਿਮਾਰੀਆਂ ਤੋਂ ਬਚਣ ਲਈ ਮਹਿਜ ਆਪਣੇ ਜੀਵਨ ਜਾਂਚ ਨੂੰ ਬਦਲਣ ਦੀ ਮੁਖ ਲੋੜ ਹੈ।