ਪੰਜਾਬ : ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਬਟਾਲਾ : ਲੁੱਟ ਖੋਹ ਅਤੇ ਚੋਰੀ ਦੀ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ। ਬਟਾਲਾ ਚ ਤੰਗ ਬਾਜ਼ਾਰ ਦੇ ਅੰਦਰ ਗੁਰੂਦਵਾਰਾ ਸ਼੍ਰੀ ਡੇਰਾ ਸਾਹਿਬ ਨੇੜੇ ਚੋਰਾਂ ਨੇ ਇਕ ਕਰਿਆਨਾ ਦੁਕਾਨ ਦੇ ਤਾਲੇ ਤੋੜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਚੋਰਾਂ ਵਲੋਂ ਦੁਕਾਨ ਚ ਪਏ ਸਰੋਂ ਦੇ ਤੇਲ ਦੀਆ ਬੋਤਲਾਂ, ਦੇਸੀ ਘਿਓ, ਦਾਲਾਂ, ਸਰਫ, ਸਾਬਣ ਆਦਿ ਹੋਰ ਰਾਸ਼ਨ ਦਾ ਸਾਮਾਨ ਲੈਕੇ ਫਰਾਰ ਹੋ ਗਏ।

ਉਥੇ ਹੀ ਆਪਣੀ ਦੁਕਾਨ ਚ ਖਾਲੀ ਹੋਏ ਖਾਣੇ ਦਿਖਾਉਂਦੇ ਹੋਏ ਦੁਕਾਨ ਮਲਿਕ ਜੋਯਤੀ ਕੁਮਾਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਵਾਂਗ ਅੱਜ ਜਦ ਸਵੇਰੇ ਦੁਕਾਨ ਖੋਲਣ ਪਹੁਚਿਆ ਤਾਂ ਬਾਹਰ ਦੁਕਾਨ ਦਾ ਬੂਹਾ ਤਾ ਬੰਦ ਸੀ। ਲੇਕਿਨ ਤਾਲੇ ਟੂਟੇ ਸਨ ਅਤੇ ਜਦ ਅੰਦਰ ਜਾ ਕੇ ਦੇਖਿਆ ਤਾ ਦੁਕਾਨ ਦਾ ਸਾਮਾਨ ਖਿਲਰਿਆ ਹੋਇਆ ਸੀ।

ਦੁਕਾਨ ਚ ਚੋਰੀ ਹੋਈ ਸੀ ਅਤੇ ਚੋਰਾਂ ਵਲੋਂ ਦੁਕਾਨ ਚੋ ਦੇਸੀ ਘਿਓ, ਦਾਲਾਂ, ਸਾਬਣ ਆਦਿ ਸਾਮਾਨ ਅਤੇ ਕੰਪਿਊਟਰ ਕੰਡਾ ਨੂੰ ਨਿਸ਼ਾਨਾ ਬਣਾਇਆ ਗਿਆ । ਦੁਕਾਨ ਮਲਿਕ ਮੁਤਾਬੀਕ ਉਸਦਾ ਕਰੀਬ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਦੁਕਾਨ ਮਲਿਕ ਦਾ ਕਹਿਣਾ ਸੀ ਉਸ ਵਲੋਂ ਪੁਲਿਸ ਨੂੰ ਵੀ ਸੂਚਨਾ ਦਿਤੀ ਜਾ ਰਹੀ ਹੈ।