ਪੰਜਾਬ : ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਲਾਭਦਾਇਕ ਹੋ ਰਿਹਾ ਹੈ ਪਾਈਟੈਕਸ ਮੇਲਾ, ਦੇਖੋ ਵੀਡਿਓ

ਪੰਜਾਬ :  ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਲਾਭਦਾਇਕ ਹੋ ਰਿਹਾ ਹੈ ਪਾਈਟੈਕਸ ਮੇਲਾ, ਦੇਖੋ ਵੀਡਿਓ

ਅੰਮ੍ਰਿਤਸਰ :  ਰਣਜੀਤ ਐਵਨਿਊ ਵਿੱਚ ਪਾਈਟੈਕਸ ਦਾ ਮੇਲਾ ਚੱਲ ਰਿਹਾ ਹੈ। ਇਸ ਮੇਲੇ ਦਾ ਸ਼ੁਭ ਆਰੰਭ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਅਨਮੋਲ ਗਗਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇੰਡਸਟਰੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ 1158 ਕਰੋੜ ਦਾ ਪ੍ਰੋਜੈਕਟ ਲਿਆਂਦਾ ਗਿਆ ਹੈ। ਲੇਕਿਨ ਦੂਸਰੇ ਪਾਸੇ ਅੱਜ ਦੂਸਰੇ ਦਿਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਜਦੋਂ ਪਾਈਟੈਕਸ ਮੇਲੇ ਵਿੱਚ ਪਹੁੰਚੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪਹਿਲਾਂ ਪਾਈਟੈਕਸ ਮੇਲੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਪਾਈਟੈਕਸ ਮੇਲੇ ਦੇ ਨਾਲ ਇੰਡਸਟਰੀ ਨੂੰ ਕਾਫੀ ਫਾਇਦਾ ਮਿਲੇਗਾ ਕਿਉਂਕਿ ਸਪਾਈਟ ਟੈਕਸ ਮੇਲੇ ਦੇ ਵਿੱਚ 550 ਸਟਾਰ ਲੱਗੇ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਦੇ ਲਈ 11,500 ਕਰੋੜ ਰੁਪਈਆ ਫੰਡ ਜਾਰੀ ਕੀਤਾ ਜਾ ਰਿਹਾ ਹੈ। ਅਤੇ ਦੋਨਾਂ ਮੰਤਰੀਆਂ ਦੇ ਵੱਖ-ਵੱਖ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੁਣ ਅੰਡਰਸਟਰੀ ਵੀ ਸੋਚਾਂ ਵਿੱਚ ਪੈ ਗਈ ਹੈ ਕਿ ਆਖਿਰ ਕਿਸ ਦਾ ਬਿਆਨ ਸੱਚਾ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਆਪ ਸਰਕਾਰ ਅਜਿਹੀ ਸਰਕਾਰ ਹੈ, ਜੋ ਇੰਡਸਟਰੀ ਨੂੰ ਬਿਜਲੀ ਤੇ ਅੱਜ ਵੀ ਸਬਸਿਡੀ ਦੇ ਰਹੀ ਹੈ।

ਜ਼ਿਕਰਯੋਗ ਹੈ ਕਿ ਪਾਈਟੈਕਸ ਮੇਲਾ ਹਰ ਸਾਲ ਅੰਮ੍ਰਿਤਸਰ ਦੇ ਵਿੱਚ ਲੱਗਦਾ ਹੈ ਤੇ ਇਸ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲੋਕ ਵਪਾਰ ਕਰਨ ਦੇ ਲਈ ਇਸ ਮੇਲੇ ਵਿੱਚ ਪਹੁੰਚਦੇ ਹਨ। ਇਸ ਵਾਰ ਪਾਈ ਟੈਕਸਟ ਦੇ 17ਵੇਂ ਮੇਲੇ ਦੇ ਵਿੱਚ 550 ਸਾਲ ਲੱਗੇ ਹਨ, ਤੇ ਛੇ ਦੇਸ਼ਾਂ ਦੇ ਲੋਕ ਵਪਾਰ ਕਰਨ ਲਈ ਇਸ ਮੇਲੇ ਵਿੱਚ ਪਹੁੰਚੇ ਹੋਏ ਹਨ। ਇਸ ਦੌਰਾਨ ਇੰਟਰਸਟਰੀ ਨੂੰ ਵਧਾਵਾ ਦੇਣ ਦੇ ਲਈ ਆਪ ਸਰਕਾਰ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਜਿਸ ਦੇ ਚਲਦੇ ਦੋਹਾਂ ਮੰਤਰੀਆਂ ਦੇ ਵੱਖ-ਵੱਖ ਬਿਆਨ ਸਾਹਮਣੇ ਆਏ ਹਨ। ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ 1158 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਹਿਣਾ ਹੈ ਕਿ 11500 ਕਰੋੜ ਦੀ ਲਾਗਤ ਦੇ ਨਾਲ ਇਸ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਦਾ ਬਿਆਨ ਸੱਚਾ ਹੈ।