ਪੰਜਾਬ : ਮਾਤਾ- ਪਿਤਾ ਨੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਸਰਕਾਰ ਅੱਗੇ ਲਗਾਈ ਗੁਹਾਰ, ਦੇਖੋ ਵੀਡਿਓ

ਪੰਜਾਬ : ਮਾਤਾ- ਪਿਤਾ ਨੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਸਰਕਾਰ ਅੱਗੇ ਲਗਾਈ ਗੁਹਾਰ, ਦੇਖੋ ਵੀਡਿਓ

ਤਲਵਾੜਾ/ਸੋਨੂੰ ਥਾਪਰ: ਇੱਕ ਸਾਲ ਤੋਂ ਅਪਣੇ ਇੱਕਲੌਤੇ ਪੁੱਤਰ ਦੀ ਮੌਤ ਦਾ ਇਨਸਾਫ਼ ਲੈਣ ਲਈ ਬੇ ਸਹਾਰਾ ਮਾਤਾ, ਪਿਤਾ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ । ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਮਿ੍ਤਕ ਦੇ ਮਾਤਾ, ਪਿਤਾ ਨੇ ਦਸਿਆ ਕਿ ਤਲਵਾੜਾ ਦੀ ਕੰਡੀ ਕਨਾਲ ਨਹਿਰ ਵਿੱਚੋਂ ਉਨ੍ਹਾਂ ਦੇ ਇੱਕਲੌਤੇ ਪੁੱਤਰ ਦੀ ਲਾਸ਼ ਨਹਿਰ ਵਿੱਚੋਂ ਪੁਲਿਸ ਨੂੰ ਮਿਲੀ ਸੀ। ਜੋ ਕਿ ਤਲਵਾੜਾ ਪੁਲਿਸ ਵੱਲੋਂ 174 ਦੀ ਕਰਵਾਈ ਕਰਕੇ ਇਹ ਮਾਮਲਾ ਖਤਮ ਕਰ ਦਿੱਤਾ ਗਿਆ ਸੀ।

ਮਿ੍ਤਕ ਦੇ ਮਾਤਾ ਨੇ ਕਿਹਾ ਕਿ ਸਾਡੇ ਪੁੱਤਰ ਦਾ ਕਤਲ ਕਰਕੇ ਉਸ ਨੂੰ ਨਹਿਰ ਵਿੱਚ ਸੁਟਿਆ ਗਿਆ ਸੀ। ਅਸੀਂ ਪੰਜਾਬ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਇਸ ਕੇਸ ਦੀ ਹੁਸਿ਼ਆਰਪੁਰ ਪੁਲਿਸ ਵੱਲੋਂ ਪੂਰੀ ਤਰ੍ਹਾਂ ਤਹਿਕੀਕਾਤ ਕਾਰਵਾਈ ਜਾਵੇ। ਤਾਂ ਕਿ ਸਾਡੇ ਪੁੱਤਰ ਦੇ ਕਾਤਲਾਂ ਨੂੰ ਫ਼ੜ ਕੇ, ਸਾਨੂੰ ਇਨਸਾਫ਼ ਦਿਵਾਇਆ ਜਾਵੇ।