ਗੁਰਦਾਸਪੁਰ : ਦਾਣਾ ਮੰਡੀ ਵਿਚ ਬਰਸਾਤ ਹੁਣ ਦੇ ਬਾਵਜੂਦ ਵੀ ਝੋਨੇ ਦੀ ਲਿਫਟਿੰਗ ਸਮੇਂ ਸਿਰ ਹੋ ਰਹੀ ਹੈ। ਇਸ ਦੇ ਨਾਲ ਹੀ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਫਸਲਾਂ ਦੀ ਪੇਮੈਂਟ ਪੈਣ ਦੇ ਕਾਰਨ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਾਰਾ ਦਿਨ ਬਾਰਿਸ਼ ਹੋਣ ਦੇ ਬਾਵਜੂਦ ਵੀ ਮੰਡੀ ਬੋਰਡ ਵੱਲੋਂ ਤਰਪਾਲਾਂ ਦੇ ਪ੍ਰਬੰਧ ਪੂਰੇ ਕੀਤੇ ਗਏ ਹਨ। ਤਾਂ ਜੋ ਕਿਸਾਨਾਂ ਦੀ ਮਿਹਨਤ ਦੇ ਨਾਲ ਪਾਲੀ ਹੋਈ ਫਸਲ ਦਾ ਕੋਈ ਨੁਕਸਾਨ ਨਾ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਕਿਸਾਨਾਂ ਨੇ ਦੱਸਿਆ ਕਿ ਅਸੀਂ ਮੰਡੀ ਵਿੱਚ ਫਸਲ ਲੈ ਕੇ ਪਹੁੰਚੇ ਹਾਂ ਤੇ ਸਮੇਂ ਸਿਰ ਫਸਲ ਦੀ ਤੋਲਾਈ ਕੀਤੀ ਜਾ ਰਹੀ ਹੈ। ਫਸਲਾਂ ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿੱਚ ਸਮੇਂ ਸਿਰ ਪੈ ਰਹੀ ਹੈ।
ਓਹਨਾਂ ਨੇ ਕਿਹਾ ਕਿ ਬਾਰਿਸ਼ ਦੇ ਨਾਲ ਥੋੜੀ ਬਹੁਤੀ ਤੰਗੀ ਤਾਂ ਆ ਰਹੀ ਹੈ। ਪਰ ਸਮੇਂ ਸਿਰ ਲਿਫਟਿੰਗ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਮੰਡੀ ਬੋਰਡ ਦੇ ਪ੍ਰਬੰਧਾਂ ਤੋਂ ਅਸੀਂ ਬੁਹਤ ਖੁਸ਼ ਹਾਂ। ਇਸ ਮੌਕੇ ਤੇ ਜਿਲਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਵਿੱਚ ਹੁਣ ਤੱਕ ਸਾਰੀਆਂ 92 ਮੰਡੀਆਂ ਦੇ ਵਿੱਚ ਲਗਭਗ 17 ਲੱਖ 44 ਹਜਾਰ ਕੁਇੰਟਲ ਝੋਨੇ ਦੀ ਸਰਕਾਰੀ ਖਰੀਦ ਹੋ ਚੁੱਕੀ ਹੈ ਤੇ ਇਸ ਵਿੱਚੋਂ 72% ਦੀ ਲਿਫਟਿੰਗ ਦੀ ਹੋ ਚੁੱਕੀ ਹੈ। ਲੇਕਿਨ ਹੁਣ ਬੇਮੌਸਮੀ ਬਰਸਾਤ ਦੇ ਕਰਕੇ ਥੋੜਾ ਜਿਹਾ ਕੰਮ ਮੱਠਾ ਜਰੂਰ ਪੈ ਗਿਆ ਹੈ। ਕਿਉਂਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਬਾਰਿਸ਼ ਚੱਲ ਰਹੀ ਹੈ।
ਜਿਹਦੇ ਕਰਕੇ ਖੇਤਾਂ ਵਿੱਚ ਕੰਬਾਈਨਾਂ ਵੀ ਨਹੀਂ ਚੱਲ ਰਹੀਆਂ ਅਤੇ ਝੋਨੇ ਦੇ ਵਿੱਚ ਮੋਸਚਰ ਵੀ ਜਿਆਦਾ ਹੋਣ ਦੀ ਸੰਭਾਵਨਾ ਹੈਂ। ਇਸ ਕਰਕੇ ਅਸੀਂ ਆਸ ਕਰਦੇ ਆਂ ਪਰਮਾਤਮਾ ਅੱਗੇ ਕਿ ਮੌਸਮ ਜਲਦੀ ਜਲਦੀ ਖੁੱਲੇ ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਦੁਬਾਰਾ ਚੱਲ ਸਕੇ। ਇਸ ਤੋਂ ਇਲਾਵਾ ਅਸੀ ਆੜਤੀਆਂ ਨੂੰ ਤੇ ਆਪਣੇ ਫੀਲਡ ਸਟਾਫ ਨੂੰ ਸਖਤ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੁਝ ਥਾਂਵਾਂ ਤੇ ਇੱਕ ਦੋ ਘਟਨਾਵਾਂ ਆੜਤੀਏ ਵੱਲੋਂ ਮਾਲ ਨੂੰ ਨਾ ਢੱਕੇ ਜਾਣ ਦੀਆਂ ਆਈਆਂ ਹਨ। ਉਸ ਸੰਬੰਧ ਵਿੱਚ ਸਾਡੇ ਵਲੋਂ ਜਿਲ੍ਹੇ ਦੇ ਵਿੱਚ ਹੁਣ ਤੱਕ ਲਗਭਗ 3 ਲੱਖ ਦੇ ਕਰੀਬ ਜੁਰਮਾਨਾ ਵੀ ਕੀਤਾ ਗਿਆ ਹੈ।