ਪਟਿਆਲਾ : ਸਵੇਰੇ 9 ਵੱਜੇ ਦਿਨ ਸੋਮਵਾਰ ਨੂੰ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਜਿਲਾ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਜਿਲਾ ਪ੍ਰਧਾਨ ਜਗਜੀਤ ਸਿੰਘ ਡੰਡੋਆ ਦੀ ਅਗਵਾਈ ਹੇਠ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਮਾਤਾ ਨਾਨਕੀ ਨਿਵਾਸ ਵਿਖੇ ਹੋਈ ਹੈ । ਇਸ ਮੀਟਿੰਗ ਵਿੱਚ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ, ਰਣਜੀਤ ਸਿੰਘ ਚਾਗਲੀ ਪੰਜਾਬ ਖੰਜਾਨਚੀ, ਜਸਵੰਤ ਸਿੰਘ ਸੇਖਦੋਲਤ, ਜਸਵੰਤ ਸਿੰਘ ਜਗਰਾਉ, ਵਿਸੇਸ਼ ਤੌਰ ਤੇ ਪਹੁੰਚੇ।
ਇਸ ਮੋਕੇ ਤੇ ਨੰਬਰਦਾਰ ਸਾਹਿਬਾਨ ਅਤੇ ਸਮੂਹ ਅਹੁਦੇਦਾਰ ਸਾਮਿਲ ਹੋਏ। ਇਸ ਮੋਕੇ ਮਤਾ ਪਾਸ ਕੀਤਾ ਜੋ ਮੰਗਾ ਪੰਜਾਬ ਸਰਕਾਰ ਪਿਛਲੇ ਲੰਮੇ ਸਮੇ ਤੋ ਲਟਕਾਉਂਦੀ ਆ ਰਹੀ ਹੈ। ਜੋ ਮੰਗਾ ਮਾਣ ਭੱਤਾ ਪੰਜ ਹਜ਼ਾਰ ਰੁਪਏ ਕਰਨਾ, ਬੱਸ ਕਿਰਾਇਆ ਤੇ ਟੋਲ ਟੈਕਸ ਮੁਆਫ਼ ਕਰਨਾ, ਰਹਿਦੀਆ ਤਹਿਸੀਲਾ ਵਿੱਚ ਬੈਠਣ ਲਈ ਕਮਰੇ ਅਲਾਟ ਕਰਨਾ। ਇਸ ਮੋਕੋ ਤੇ ਜਸਦੇਵ ਸਿੰਘ ਅਗੇਤੀ ਨੂੰ ਐਗਜੈਕਟਿਵ ਮੈਬਰ ਪੰਜਾਬ ਨਿਯੁਕਤ ਕੀਤਾ ਤੇ ਜਸਵਿੰਦਰ ਸਿੰਘ ਅਜਨੌਦਾ ਨੂੰ ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।