ਪੰਜਾਬ : ਸਕੂਲ 'ਚ ਵਿਦਿਆਰਥੀਆਂ ਦੇ ਹੱਥਾਂ ਦੇ ਉਤਾਰੇ ਗਏ ਕੜੇ, ਦੇਖੋ ਵੀਡਿਓ

ਪੰਜਾਬ : ਸਕੂਲ 'ਚ ਵਿਦਿਆਰਥੀਆਂ ਦੇ ਹੱਥਾਂ ਦੇ ਉਤਾਰੇ ਗਏ ਕੜੇ, ਦੇਖੋ ਵੀਡਿਓ

ਬਠਿੰਡਾ : ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕਿੰਡਰੀ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਹੱਥਾਂ ਤੋਂ ਕੜੇ ਉਤਾਰੇ ਗਏ ਦਾ ਮਾਮਲਾ ਸਾਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਹੈ। ਇਸ ਤੋਂ ਬਾਦ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਨੇ ਸਿੱਖ ਪੰਥ ਤੋਂ ਲਿਖਤ ਦੇ ਵਿੱਚ ਮਾਫ਼ੀ ਮੰਗੀ। ਉਹਨਾਂ ਕਿਹਾ ਕਿ ਅੱਗੇ ਤੋਂ ਇਸ ਤਰਾਂ ਦੀ ਕੋਈ ਗ਼ਲਤੀ ਨਹੀਂ ਹੋਵੇਗੀ।

ਉਹਨਾਂ ਕਿਹਾ ਕਿ ਸਕੂਲ ਦੇ ਵਿੱਚ ਪੜਦੇ ਬੱਚੇ ਮੋਟੇ ਮੋਟੇ ਹੱਥਾਂ ਵਿੱਚ ਕੜੇ ਪਾ ਕੇ ਆ ਜਾਂਦੇ ਸਨ। ਇੱਕ ਬੱਚੇ ਨੇ ਦੂਸਰੇ ਬੱਚੇ ਉੱਤੇ ਕੜੇ ਦੇ ਨਾਲ ਸੱਟ ਮਾਰੀ ਸੀ। ਇਸ ਲਈ ਸਾਰੇ ਬੱਚਿਆਂ ਦੇ ਕੜੇ ਉਤਾਰੇ ਗਏ ਤਾਂ ਕਿ ਅੱਗੇ ਤੋਂ ਕਿਸੇ ਬੱਚੇ ਨੂੰ ਕੜੇ ਦੇ ਕਾਰਨ ਸੱਟ ਨਾ ਲੱਗ ਜਾਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਵਿਰੋਧ ਜਤਾਇਆ ਅਤੇ ਕਿਹਾ ਕਿ ਟੀਚਰਾਂ ਅਤੇ ਪ੍ਰਿੰਸਿਪਲ ਉਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਮਾਮਲਾ ਦਰਜ ਹੋਵੇ।