ਅੰਮ੍ਰਿਤਸਰ : ਇੱਕ ਮੁੰਡੇ ਨੂੰ ਲਵ ਮੈਰਿਜ ਕਰਵਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਕਿ ਲੜਕੀ ਪਰਿਵਾਰ ਨੇ ਬੀਤੀ ਰਾਤ ਲੜਕੇ ਦੇ ਪਰਿਵਾਰ ਤੇ ਅਤੇ ਲੜਕੇ ਦੇ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਿਕ ਮੈਂਬਰ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ। ਜਿਨਾਂ ਨੂੰ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸੰਬੰਧ ਵਿੱਚ ਜਖਮੀ ਹੋਏ ਵਿਅਕਤੀ ਵਿਪਣ ਕੁਮਾਰ ਨੇ ਦੱਸਿਆ ਕਿ ਉਸਦੇ ਲੜਕੇ ਦਾ 5 ਮਹੀਨੇ ਪਹਿਲਾਂ ਰਜਿੰਦਰ ਕੌਰ ਨਾਮਕ ਲੜਕੀ ਦੇ ਨਾਲ ਲਵ ਮੈਰਿਜ ਹੋਈ ਸੀ। ਜਿਸ ਸਮੇਂ ਉਸਦੇ ਲੜਕੇ ਦਾ ਤੇ ਲੜਕੀ ਦੀ ਲਵ ਮੈਰਿਜ ਹੋਈ ਸੀ ਤਾਂ ਇਸ ਦਾ ਰਾਜੀਨਾਮਾ ਪੁਲਿਸ ਸਟੇਸ਼ਨ ਦੇ ਵਿੱਚ ਬੈਠ ਕੇ ਮੌਤ ਵਾਰਾਂ ਦੇ ਵਿੱਚ ਹੋਇਆ ਸੀ। ਜਿਸ ਵਿੱਚ ਕਿ ਲੜਕੀ ਪਰਿਵਾਰ ਨੇ ਸਹਿਮਤੀ ਜਤਾਈ ਸੀ ਅਤੇ ਜਦੋਂ ਸਾਡੇ ਲੜਕੇ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਤੇ ਉਸ ਤੋਂ ਬਾਅਦ ਅਸੀਂ ਆਪਣਾ ਉਹ ਘਰ ਛੱਡ ਕੇ ਦੂਸਰੀ ਜਗ੍ਹਾ ਤੇ ਰਹਿਣ ਚਲੇ ਗਏ। ਆਪਣੇ ਪੁਰਾਣੇ ਘਰ ਨੂੰ ਕਿਰਾਏ ਤੇ ਦੇ ਦਿੱਤਾ।
ਬੀਤੀ ਰਾਤ ਜਦੋਂ ਅਸੀਂ ਆਪਣੇ ਘਰ ਦਾ ਕਿਰਾਇਆ ਲੈਣ ਅਤੇ ਆਪਣੇ ਘਰ ਦੇ ਹਾਲਾਤ ਦੇਖਣ ਲਈ ਪਹੁੰਚੇ ਤਾਂ ਉਸ ਸਮੇਂ ਲੜਕੀ ਦੇ ਪਰਵਾਰਿਕ ਮੈਂਬਰ ਅਜੀਤ ਸਿੰਘ ਹਰਭਜਨ ਕੌਰ, ਆਕਾਸ਼ਦੀਪ ਸਿੰਘ ਗਗਨਦੀਪ ਸਿੰਘ ਹੁਣਾਂ ਨੇ ਸਾਡੇ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਸਾਨੂੰ ਗੰਭੀਰ ਸੱਟਾਂ ਲਾਈਆਂ। ਜਿਸ ਤੋਂ ਬਾਅਦ ਇਲਾਜ ਦੇ ਲਈ ਹੁਣ ਸਾਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਗਈ ਹੈ। ਇਸ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਕੁਮਾਰ ਨੇ ਰਾਜਵਿੰਦਰ ਕੌਰ ਨਾਲ 5 ਮਹੀਨੇ ਪਹਿਲਾਂ ਵਿਆਹ ਕਰਵਾਇਆ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਬਾਅਦ ਵਿੱਚ ਲੜਕੇ ਪਰਿਵਾਰ ਵੱਲੋਂ ਆਪਣਾ ਮਕਾਨ ਛੱਡ ਦਿੱਤਾ, ਤੇ ਹੋਰ ਕਿਸੇ ਜਗ੍ਹਾ ਤੇ ਰਹਿਣ ਚਲੇ ਗਏ ਸੀ। ਬੀਤੀ ਰਾਤ ਜਦੋਂ ਆਪਣੇ ਮਕਾਨ ਵਿੱਚ ਪਹੁੰਚੇ ਤਾਂ ਉਸ ਵੇਲੇ ਲੜਕੀ ਪਰਿਵਾਰ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਅਧਿਕਾਰੀ ਕੀਤੀ ਜਾਵੇਗੀ।