ਪੰਜਾਬ : ਪਰਾਲੀ ਦੇ ਧੂਏ ਕਰਕੇ ਹਸਪਤਾਲ 'ਚ ਵਧ ਰਹੇ ਮਰੀਜ , ਦੇਖੋ ਵੀਡਿਓ

ਪੰਜਾਬ : ਪਰਾਲੀ ਦੇ ਧੂਏ ਕਰਕੇ ਹਸਪਤਾਲ 'ਚ  ਵਧ ਰਹੇ ਮਰੀਜ , ਦੇਖੋ ਵੀਡਿਓ

ਬਠਿੰਡਾ :  ਲਗਾਤਾਰ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਵਾਤਾਵਰਨ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ। ਸ਼ਾਮ ਸਮੇਂ ਆਸਮਾਨ 'ਤੇ ਪਰਾਲੀ ਦੇ ਧੂੰਏਂ ਦੀ ਚਾਦਰ ਪਸਰ ਜਾਂਦੀ ਹੈ। ਮੌਸਮ ਵਿਚ ਆਈ ਤਬਦੀਲੀ ਤੋਂ ਬਾਅਦ ਪਰਾਲੀ ਦਾ ਧੂੰਆਂ ਅਤੇ ਧੁੰਦ ਮਿਲ ਕੇ ਫੋਗ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਜ਼ਿਲ੍ਹੇ ਅੰਦਰ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਗਿਆ ਹੈ। ਦੂਜੇ ਪਾਸੇ ਪਰਾਲੀ ਸਾੜਨ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਵੀ ਵੱਧ ਗਈ ਹੈ। ਹਸਪਤਾਲਾਂ ਵਿਚ ਜ਼ੁਕਾਮ, ਖੰਗ, ਚਮੜੀ ਦੇ ਰੋਗ, ਅੱਖਾਂ ਦੀ ਜ਼ਲਨ ਦੇ ਮਰੀਜ਼ ਇਲਾਜ ਲਈ ਆ ਰਹੇ ਹਨ। ਡਾਕਟਰਾਂ ਅਨੁਸਾਰ ਪਰਾਲੀ ਦੇ ਧੂੰਏਂ ਕਾਰਨ ਇਨ੍ਹਾਂ ਬਿਮਾਰੀਆਂ ਵਿਚ ਵਾਧਾ ਹੋ ਗਿਆ ਹੈ।

 ਪਰਾਲੀ ਦੇ ਧੂਏ ਕਾਰਨ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਛੋਟੇ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ। ਸਰਕਾਰੀ ਹਸਪਤਾਲ ਦੇ ਵਿੱਚ ਮੈਡਮ ਡਾਕਟਰ ਦਾ ਦੱਸਣਾ ਹੈ ਕਿ ਪਰਾਲੀ ਦੇ ਧੂਆਂ ਦੇ ਕਾਰਨ ਬੱਚੇ ਅਤੇ ਬਜ਼ੁਰਗ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ। ਉਹਨਾਂ ਕਿਹਾ ਕਿ ਗਲਾ ਖਰਾਬ, ਅੱਖਾਂ ਵਿੱਚ ਜਲਨ, ਜੁਕਾਮ ਬੁਖਾਰ ਦੇ ਮਰੀਜ਼ ਆ ਰਹੇ ਹਨ। ਸਰਕਾਰੀ ਹਸਪਤਾਲ ਚ ਸਾਰੇ ਪ੍ਰਬੰਧ ਪੂਰੇ ਹਨ। ਡਾਕਟਰ ਨੇ ਕਿਹਾ ਕਿ ਮੇਰੀ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਹੈ ਕਿ ਸਕੂਲ ਤੋਂ ਬਾਅਦ ਘਰਾਂ ਤੋਂ ਬਾਹਰ ਬੱਚਿਆਂ ਨੂੰ ਨਾ ਕੱਢਿਆ ਜਾਵੇ। ਜੇ ਬੱਚੇ ਬਾਹਰ ਜਾਂਦੇ ਹਨ ਤਾਂ ਉਨਾਂ ਦੇ ਮਾਸਕ ਹੋਣਾ ਜਰੂਰੀ। ਉਹਨਾਂ ਕਿਹਾ ਕਿ ਹਰ ਰੋਜ਼ ਪਰਾਲੀ ਦੇ ਧੂਏ ਤੋ ਪਰੇਸ਼ਾਨ 70 ਤੋਂ 80 ਮਰੀਜ਼ ਆ ਰਹੇ ਹਨ।