ਪੰਜਾਬ : 2 ਧਿਰਾਂ 'ਚ ਹੋਈ ਖੁਨੀ ਝੜਪ, ਚਲੇ ਤੇਜ਼ਧਾਰ ਹਥਿਆਰ, CCTV ਆਈ ਸਾਹਮਣੇ

ਪੰਜਾਬ : 2 ਧਿਰਾਂ 'ਚ ਹੋਈ ਖੁਨੀ ਝੜਪ, ਚਲੇ ਤੇਜ਼ਧਾਰ ਹਥਿਆਰ, CCTV ਆਈ ਸਾਹਮਣੇ

ਗੁਰਦਾਸਪੁਰ : ਬਟਾਲਾ ਪੁਲਿਸ ਜਿਲਾ ਚ ਆਏ ਦਿਨ ਹੀ ਗੁੰਡਾਗਰਦੀ ਦੇ ਨੰਗੇ ਨਾਚ ਹੁੰਦੇ ਨਜਰ ਆ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਚ ਸਾਹਮਣੇ ਆਇਆ ਹੈ। ਜਿਥੇ ਗਲੀ ਵਿੱਚ ਪਾਣੀ ਰੋੜਨ ਤੋਂ 2 ਧਿਰਾਂ ਝਗੜਾ ਹੋਇਆ। ਇਕ ਧਿਰ ਨੇ ਦੂਸਰੀ ਧਿਰ ਦੇ ਘਰ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਚ 27 ਸਾਲਾਂ ਜਸਕਰਨ ਸਿੰਘ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਜ਼ਖਮੀ ਜਸਕਰਨ ਦੀ 85 ਸਾਲਾਂ ਬਜ਼ੁਰਗ ਅਮ੍ਰਿਤਧਾਰੀ ਦਾਦੀ ਨੂੰ ਵੀ ਨਹੀਂ ਬਖਸ਼ਿਆ। ਇਸ ਹਮਲੇ ਦੀ cctv ਵੀ ਸਾਹਮਣੇ ਆਈ ਹੈ। ਜਿਸ ਵਿਚ 10 ਤੋਂ 15 ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਗਲੀ ਵਿੱਚ ਭੱਜ ਕੇ ਜਸਕਰਨ ਦੇ ਘਰ ਤੱਕ ਪਹੁੰਚੇ ਤੇ ਗੇਟ ਉੱਤੇ ਹਮਲਾ ਕਰਕੇ। ਫਿਰ ਘਰ ਅੰਦਰ ਵੜ ਕੇ ਵੇਹੜੇ ਵਿੱਚ ਬੈਠੇ ਜਸਕਰਨ ਤੇ ਹਮਲਾ ਕਰਦੇ ਹੋਏ, ਉਸਦੀ ਜੰਮਕੇ ਮਾਰਕੁਟਾਈ ਕੀਤੀ ਅਤੇ ਉਸਦੀ 85 ਸਾਲਾਂ ਦਾਦੀ ਨਾਲ ਵੀ ਮਾਰਕੁਟ ਕੀਤੀ।

ਜ਼ਖਮੀ ਜਸਕਰਨ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ ਅਤੇ ਜ਼ਖਮੀ ਜਸਕਰਨ ਅਤੇ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲੱਗਾ ਰਹੇ ਹਨ। ਉਹਨਾਂ ਕਿਹਾ ਕਿ ਹਮਲਾਵਰਾਂ ਵਿੱਚ ਸ਼ਾਮਿਲ ਸਿਮ੍ਰਤਪਾਲ ਪੁਲੀਸ ਮੁਲਾਜਮ ਹੈ ਅਤੇ ਕੁਝ ਬੈੰਕ ਵਿੱਚ ਮੁਲਾਜਮ ਹਨ। ਜਿਸਦੇ ਕਾਰਨ ਪੁਲਿਸ ਪ੍ਰਸ਼ਾਸਨ ਓਹਨਾਂ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ। .ਓਥੇ ਹੀ ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜ਼ਖਮੀ ਦੇ ਬਿਆਨ ਦਰਜ ਕਰਨ ਲਈ ਪੁਲਿਸ ਟੀਮ ਸਿਵਲ ਹਸਪਤਾਲ ਭੇਜੀ ਗਈ ਹੈ। ਬਿਆਨਾਂ ਦੇ ਅਧਾਰ ਤੇ ਤਫਤੀਸ਼ ਕਰਦੇ ਹੋਏ ਜੋ ਵੀ ਹਮਲੇ ਚ ਸ਼ਾਮਿਲ ਹੋਇਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।