ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇ ਪੰਜਾਬ ‘ਚ ਨਸ਼ਿਆਂ ਦੀ ਦਲਦਲ ਡੂੰਘੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਮਣੇ ਆਇਆ ਹੈ। ਜਿੱਥੇ ਸ਼੍ਰੀ ਦਰਬਾਰ ਸਾਹਿਬ ਤੋਂ ਨਸ਼ੇ ‘ਚ ਝੂਲਦਾ ਵਿਅਕਤੀ ਨੂੰ ਸੇਵਾਦਾਰਾਂ ਨੇ ਬਾਹਰ ਕਢਿਆ ।
ਨਸ਼ੇ ਕਰਕੇ ਵਿਅਕਤੀ ਦੀ ਇੰਨ੍ਹੀ ਹਾਲਤ ਮਾੜੀ ਸੀ ਕਿ ਬੈਠਿਆ ਵੀ ਨਹੀਂ ਜਾ ਰਿਹਾ ਸੀ। ਅਕਾਲ ਤਖ਼ਤ ਸਾਹਿਬ ਦੇ ਰਸਤੇ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਨਗਰੀ ਤੋਂ ਨਿਤ ਨਵੀਂ ਅਜਿਹੀ ਵੀਡੀਓ ਸਾਹਮਣੇ ਆਉਂਦੀ ਹੈ। ਪੁਲਿਸ ਹਰ ਵੇਲੇ ਦਰਬਾਰ ਸਾਹਿਬ ਨੇੜੇ ਹੁੰਦੀ ਹੈ, ਪਰ ਫੇਰ ਵੀ ਅਜਿਹੇ ਵਿਅਕਤੀ ਦਰਬਾਰ ਸਾਹਿਬ ਵੱਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤਾਂ ਬਹੁਤ ਮੰਦਭਾਗਾ ਹੈ।