ਪੰਜਾਬ :15 ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਘਰ 'ਚ ਕੀਤਾ ਹਮਲਾ, ਦੇਖੋ cctv

ਪੰਜਾਬ :15 ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਘਰ 'ਚ ਕੀਤਾ ਹਮਲਾ, ਦੇਖੋ cctv

ਗੁਰਦਾਸਪੁਰ : ਪਿੰਡ ਹਯਾਤ ਨਗਰ ਵਿੱਚ ਮਾਹੌਲ ਉਸ ਵੇਲੇ ਤਨਾਵਪੂਰਨ ਹੋ ਗਿਆ, ਜਦ ਕ੍ਰਿਸਚਨ ਭਾਈਚਾਰੇ ਦੇ ਦੋ ਧੜਿਆਂ ਦੀ ਆਪਸੀ ਲੜਾਈ ਦੇ ਕਾਰਨ ਇੱਕ ਧੜੇ ਦਾ ਵਿਅਕਤੀ ਦੌੜ ਕੇ ਕਿਸੇ ਦੇ ਪਿੰਡ ਵਿੱਚ ਬਣੀ ਕੋਠੀ ਦੇ ਅੰਦਰ ਜਾ ਕੇ ਦਾਖਲ ਹੋ ਗਿਆ। ਤਾਂ ਦੂਸਰੇ ਧੜੇ ਨੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਨੇ ਉਸ ਘਰ ਦੇ ਉੱਪਰ ਇੱਟਾਂ ਰੋੜਿਆਂ ਨਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੀ ਜੰਮ ਕੇ ਭੰਨ ਤੋੜ ਕੀਤੀ। ਘਰ ਦੇ ਮਾਲਕ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿੱਥੇ ਜ਼ਖਮੀ ਪਰਿਵਾਰਿਕ ਮੈਂਬਰਾਂ ਨੂੰ ਸਿਵਿਲ ਹਸਪਤਾਲ ਚ ਦਾਖਲ ਕਰਵਾਇਆ ਹੈ। ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜ਼ਖਮੀ ਜਸਬੀਰ ਸਿੰਘ ਪੁੱਤਰ ਤਰਲੋਕ ਸਿੰਘ ਨਿਵਾਸੀ ਹਯਾਤ ਨਗਰ ਗੁਰਦਾਸਪੁਰ ਨੇ ਦੱਸਿਆ ਬੀਤੀ ਦੇਰ ਸਾਡੇ ਪਿੰਡ ਹੱਥ ਨਗਰ ਵਿੱਚ ਕ੍ਰਿਸਚਨ ਭਾਈਚਾਰੇ ਦੇ ਦੋ ਲੋਕਾਂ ਵਿੱਚ ਆਪਸੀ ਝਗੜਾ ਹੋ ਰਿਹਾ ਸੀ। ਤਾਂ ਇੱਕ ਧੜੇ ਨੇ ਬਾਹਰ ਤੋਂ ਵੱਡੀ ਗਿਣਤੀ ਵਿੱਚ ਹਮਲਾਵਰ ਬੁਲਾਏ ਹੋਏ ਸਨ। ਪੰਜਾਬੀ ਜਿੱਥੇ ਇੱਕ ਧਿਰ ਦਾ ਵਿਅਕਤੀ ਦੌੜ ਕੇ ਸਾਡੇ ਘਰ ਵੜ ਗਿਆ ਤਾਂ ਬਾਹਰ ਤੋਂ ਆਏ ਹੋਏ ਹਮਲਾਵਰਾਂ ਨੇ ਮੇਰੇ ਘਰ ਵਿੱਚ ਆ ਕੇ ਭਣਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਟਾਂ ਰੋੜਿਆਂ ਨਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਜਦ ਮੇਰੀ ਪਤਨੀ ਟਿਊਸ਼ਨ ਪੜਾਉਂਦੀ ਪਈ ਸੀ ਤਾਂ ਉਸ ਸਮੇਂ ਬੱਚਿਆਂ ਵਿੱਚ ਭੱਗਦੜ ਮੱਚ ਗਈ। ਜਿਨਾਂ ਨੂੰ ਬਚਾਉਣ ਲਈ ਮੈਂ ਅੱਗੇ ਹੋਇਆ ਤਾਂ ਇਹਨਾਂ ਨੇ ਮੇਰੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਮੈਨੂੰ ਗੰਭੀਰ ਜਖਮੀ ਕਰ ਦਿੱਤਾ।

ਉਹਨਾਂ ਨੇ ਕਿਹਾ ਕਿ ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਜਿਸ ਦੇ ਅਧਾਰ ਤੇ ਮੈਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਾ ਹਾਂ ਕਿ ਇਹਨਾਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਮੇਰੇ ਘਰ ਦੇ ਵਿੱਚ ਕੋਠੀ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਮੇਰੀ ਜੇਬ ਵਿੱਚ 50 ਹਜ਼ਾਰ ਰੁਪਿਆਂ ਸੀ। ਜਾਂਦੇ ਹੋਏ ਹਮਲਾਵਰ ਉਹ ਵੀ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਗੁਰਦਾਸਪੁਰ ਸਦਰ ਪੁਲਿਸ ਦੇ ਐਸ ਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਅਜੇ ਐਮਐਲਆਰ ਨਹੀਂ ਆਈ। ਅਸੀਂ ਮੌਕੇ ਤੇ ਜਾ ਕੇ ਦੇਖ ਕੇ ਆਏ ਹਾਂ। ਪੀੜਿਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਅਤੇ ਐਮਐਲਆਰ ਰਿਪੋਰਟ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ੀਆਂ ਨਹੀਂ ਜਾਵੇਗਾ।