ਪੰਜਾਬ : ਨਜਾਇਜ਼ ਮਾਈਨਿੰਗ ਦੇ ਮਾਮਲੇ ਚ 7 ਗਿਰਫ਼ਤਾਰ , ਦੇਖੋ ਵੀਡੀਓ 

ਪੰਜਾਬ : ਨਜਾਇਜ਼ ਮਾਈਨਿੰਗ ਦੇ ਮਾਮਲੇ ਚ 7 ਗਿਰਫ਼ਤਾਰ , ਦੇਖੋ ਵੀਡੀਓ 

 ਪਠਾਨਕੋਟ (ENS) : ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ, ਜੰਮੂ-ਕਸ਼ਮੀਰ ਤੋਂ ਮਾਈਨਿੰਗ ਮਾਫੀਆ ਪਿਛਲੇ ਕਾਫੀ ਸਮੇਂ ਤੋਂ ਗੁਪਤ ਤਰੀਕੇ ਨਾਲ ਰੇਤਾ-ਬੱਜਰੀ ਦਾ ਕੱਚਾ ਮਾਲ ਪੰਜਾਬ ਦੀ ਸੀਮਾ 'ਤੇ ਲਿਆ ਰਿਹਾ ਹੈ ।  ਪੁਲਿਸ ਅਤੇ ਪ੍ਰਸ਼ਾਸਨ ਨੂੰ ਚਕਮਾ ਦੇਕੇ ਮਾਫੀਆ ਚਾਂਦੀ ਕੁੱਟ ਰਿਹਾ ਹੈ। ਪਠਾਨਕੋਟ ਪੁਲਿਸ  ਨੇ ਨਜਾਇਜ਼ ਮਾਈਨਿੰਗ 'ਤੇ ਸ਼ਿਕੰਜਾ ਕੱਸਦੇ ਹੋਏ  ਹਿਮਾਚਲ ਪ੍ਰਦੇਸ਼ ਤੋਂ ਪੰਜਾਬ 'ਚ ਰੇਤਾ-ਬੱਜਰੀ ਦਾ ਕੱਚਾ ਮਾਲ ਲੈ ਕੇ ਜਾ ਰਹੇ 5 ਟਰੈਕਟਰ ਟਰਾਲੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਵੱਲੋਂ 5 ਟਰੈਕਟਰ ਟਰਾਲੀ ਮਾਲਕਾਂ ਅਤੇ 2 ਕਰੱਸ਼ਰ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

 ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀ.ਐਸ.ਪੀ. ਸਮੀਰ ਸਿੰਘ ਮਾਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇ ਤੋਂ ਵਿਅਕਤੀਆਂ ਦੀ ਭਾਲ ਕਰ ਰਹੇ ਸਨ । ਜੋ ਹਿਮਾਚਲ ਤੋਂ ਰੇਤਾ ਅਤੇ ਬਜਰੀ ਦਾ ਸਮਾਨ ਪੰਜਾਬ ਲਿਆਂਦੇ ਸਨ। ਅੱਜ ਪੁਲਿਸ ਨੇ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਦੇ  7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਰੇਤ ਮਾਫੀਆ ਤੇ ਸਖਤੀ ਅਗੇ ਵੀ ਜਾਰੀ ਰਹੇਗੀ।