ਹੁਸਿ਼ਆਰਪੁਰ: ਸਬਜੀ ਮੰਡੀ ਨੇੜੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ, ਦੇਖੋਂ ਵੀਡੀਓ

ਹੁਸਿ਼ਆਰਪੁਰ: ਸਬਜੀ ਮੰਡੀ ਨੇੜੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ, ਦੇਖੋਂ ਵੀਡੀਓ

ਹੁਸਿ਼ਆਰਪੁਰ/ਸੌਨੂੰ ਥਾਪਰ: ਜਿਲੇ ਦੇ ਘੰਟਾਂ ਘਰ ਨਜ਼ਦੀਕ ਪੁਰਾਣੀ ਸਬਜੀ ਮੰਡੀ ਦੇ ਨਾਲ ਗਲੀ ਵਿਚ ਅੱਜ ਸਵੇਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਦੋਰਾਨ ਇਲਾਕਾਵਾਸਿਆਂ ਨੇ ਇਸਦੀ ਤੁੰਰਤ ਸੂਚਨਾ ਹੁਸਿ਼ਆਰਪੁਰ ਪੁਲਿਸ ਅਤੇ ਗੁਰਦਾਸਪੁਰ ਚ ਰਹਿੰਦੇ ਵਿਅਕਤੀ ਦੇ ਪਰਿਵਾਰ ਮੈਬਰਾਂ ਨੂੰ ਦਿੱਤੀ। ਇਸ ਮੌਕੇ ਤੇ DSP ਸਿਟੀ ਹੁਸਿ਼ਆਰਪੁਰ ਨੇ ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਅਕਤੀ ਦਿਮਾਗੀ ਤੋਰ ਤੇ ਪਰੇਸ਼ਾਨ ਸੀ। ਇਸ ਦੀ ਪਹਿਚਾਨ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕਬਾਲ ਸਿੰਘ ਵਾਸੀ ਕੋਟਲੀ ਬੇਲ ਥਾਨਾਂ ਘਰਾਂ ਜਿਲ਼ਾ ਗੁਰਦਾਸਪੁਰ ਦੇ ਰਹਿਣ ਵਾਲਾ ਪਾਸੋ ਸਨਾਖਤ ਹੋਈ ਹੈਂ। ਪੁਲਿਸ ਨੇ ਲਾਸ ਨੂੰ ਸਿਵਲ ਹਸਪਤਾਲ ਦੇ ਮੋਰਚਿਰੀ ਵਿੱਚ ਰੱਖ ਦਿੱਤਾ ਹੈ। DSP ਸਿਟੀ ਕਿਹਾ ਕਿ ਪਰਿਵਾਰ ਦੇ ਮੈਬਰਾਂ ਦੇ ਬਿਆਨ ਦੇ ਅਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।