ਅੰਮ੍ਰਿਤਸਰ : ਬੀਤੀ ਰਾਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਨਸ਼ੇ ਦੇ ਵਿੱਚ ਆਏ 2 ਚੋਰਾਂ ਵੱਲੋਂ ਸੰਗਤਾਂ ਦੇ ਮੋਟਰਸਾਈਕਲ ਨੂੰ ਚਾਬੀਆਂ ਲਗਾ ਕੇ ਕਰਨ ਲੱਗੇ ਸੀ ਚੋਰੀ। ਸੰਗਤਾਂ ਦੇ ਧਿਆਨ ਪੈਣ ਤੇ ਦੋਵੇਂ ਚੋਰਾਂ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਉਨਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹੋ ਤਾਂ ਚੋਰਾਂ ਦਾ ਕਹਿਣਾ ਕਿ ਅਸੀਂ ਚਿੱਟੇ ਦਾ ਨਸ਼ਾ ਕਰਦੇ ਹਾਂ ਇਸ ਲਈ ਅਸੀਂ ਚੋਰੀਆਂ ਕਰਦੇ ਆਂ। ਸੰਗਤਾਂ ਨੇ ਦੱਸਿਆ ਕਿ ਇਹ ਚੋਰ ਹਰ ਤਰ੍ਹਾਂ ਦਾ ਨਸ਼ਾ ਕਰਦੇ ਨੇ ਅਤੇ ਇਹਨਾਂ ਦੋਨਾਂ ਵਿੱਚੋਂ ਇੱਕ ਚੋਰ ਦੀ ਮਾਤਾ ਦਸ ਦਿਨ ਪਹਿਲਾਂ ਹੀ ਪੂਰੀ ਹੋਈ ਹੈ । ਮੌਕੇ ਤੇ ਪੁੱਜੀ ਪੁਲਿਸ ਨੇ ਸੰਗਤਾਂ ਕੋਲੋਂ ਪੁੱਛਗਿਛ ਕੀਤੀ।