ਅੰਮ੍ਰਿਤਸਰ : ਆਏ ਦਿਨ ਹੀ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੁਟੇਰੇ ਬਿਨਾਂ ਖੌਫ ਰੱਖੇ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਪਿਛਲੇ ਦਿਨੀ ਦਵਾਈਆਂ ਵਾਲੀ ਮਾਰਕੀਟ ਵਿੱਚ ਇੱਕ ਦੁਕਾਨ ਦੇ ਉੱਪਰੋਂ 10 ਲੱਖ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਦੁਕਾਨਦਾਰ ਨੇ ਦੱਸਿਆ ਸੀ ਕਿ 5 ਵਿਅਕਤੀ ਹਥਿਆਰਾ ਸਮੇਤ ਮੇਰੀ ਦੁਕਾਨ ਤੇ ਆਏ ਅਤੇ ਵੈਪਨ ਉਸਦੇ ਉਪਰ ਤਾਣ ਕੇ ਡਰਾ ਧਮਕਾ ਕੇ ਗੱਲੇ ਵਿੱਚੋ ਕੈਸ਼ ਕਰੀਬ 5 ਲੱਖ 50 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਲੁੱਟ ਖੋਹ ਕਰਕੇ ਲੈ ਗਏ।
ਜਿਸਤੇ ਥਾਣਾ ਈ-ਡਵੀਜ਼ਨ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਕਰਦੇ ਹੋਏ, ਮੁਕੱਦਮਾਂ ਵਿੱਚ ਲੋੜੀਂਦੇ 4 ਅਰੋਪੀਆਂ ਨੂੰ ਕਾਬੂ ਕਰਕੇ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ। ਆਰੋਪੀਆ ਦੀ ਪਹਿਚਾਣ ਪ੍ਰਿੰਸਪਾਲ ਸਿੰਘ ਉਰਫ ਸਿੰਧੂ, ਮਨਮੋਹਨ ਸਿੰਘ ਉਰਫ ਮੋਹਨ, ਗੁਰਜਿੰਦਰ ਸਿੰਘ ਉਰਫ ਗੂਰੀ, ਸੁਨੀਲ ਕੁਮਾਰ ਉਰਫ ਸੁਨੀਲ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਇਹਨਾਂ ਚਾਰਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਚਾਰ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਹੈ।