ਗੁਰਦਾਸਪੁਰ : ਸ਼ਹਿਰ ਅੰਦਰ ਚੋਰ ਬਿਨਾਂ ਕਿਸੇ ਕਨੂੰਨ ਦੀ ਪ੍ਰਵਾਹ ਕੀਤੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਚੋਰੀਂ ਦਾ ਤਾਜ਼ਾ ਮਾਮਲਾ ਸੰਗਤਪੁਰਾ ਰੋਡ ਤੋਂ ਸਾਹਮਣੇ ਆਇਆ। ਜਿਸਦੇ ਵਿੱਚ ਘਰ ਦੇ ਬਾਹਰ ਖੜ੍ਹੀ ਸਵੀਫਟ ਕਾਰ ਦੇ ਚਾਰੇ ਟਾਇਰ ਉਤਾਰ ਕੇ ਚੋਰ ਰਫੂ ਚੱਕਰ ਹੋ ਗਏ ਹਨ ਜਦਕਿ ਚੌਵੀ ਘੰਟੇ ਉੱਥੇ ਆਵਾਜਾਈ ਰਹਿੰਦੀ ਹੈ। ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਲਗਾਤਾਰ ਚੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਚੋਰਾਂ ਨੂੰ ਕਿਸੇ ਵੀ ਕਾਨੂੰਨ ਦੀ ਜਾਂ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਹੈ। ਪੀੜਤ ਕਾਰ ਚਾਲਕ ਦਾ ਕਾਫ਼ੀ ਨੁਕਸਾਨ ਹੋਇਆਂ ਹੈ।
ਜਿਸ ਨੇ ਸਿਟੀ ਥਾਣਾ ਪੁਲਿਸ ਵਿਚ ਰਿਪੋਰਟ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦਿਆ ਹੋਇਆ ਕਾਰ ਮਾਲਕ ਰਾਜੇਸ਼ ਕੁਮਾਰ ਵਾਸੀ ਨੰਗਲ ਕੋਟਲੀ ਦੱਸਿਆ ਹੈ ਕਿ ਉਸਨੇ ਸੰਕਲਪ ਰੋਡ ਦੇ ਉਪਰ ਮੰਦਰ ਦੇ ਲਾਗੇ ਆਪਣੀ ਸਿਫਤ ਕਰ ਰੋਜ਼ਾਨਾ ਦੀ ਤਰ੍ਹਾਂ ਸੜਕ ਦੇ ਉੱਪਰ ਹੀ ਪਾਰਕ ਕੀਤੀ ਹੋਈ ਸੀ ਅਤੇ ਉਸ ਦੀ ਸ਼ਿਫਟ ਕਾਰ ਦੇ ਚਾਰੇ ਟਾਇਰ ਉਤਾਰ ਕੇ ਚੋਰ ਲੈ ਗਏ ਹਨ ਅਤੇ ਕਾਰ ਨੂੰ ਇੱਟਾਂ ਉੱਪਰ ਖੜ੍ਹਾ ਕੀਤਾ ਹੋਇਆ ਹੈ। ਜਦ ਮੈਂ ਆ ਕੇ ਦੇਖਿਆ ਤਾਂ ਮੇਰਾ ਕਾਫੀ ਨੁਕਸਾਨ ਹੋ ਗਿਆ ਸੀ। ਜਿਸ ਸਬੰਧੀ ਮੈਂ ਪੁਲਿਸ ਦੀ ਸੂਚਿਤ ਕਰ ਦਿੱਤਾ ਹੈ।