ਲੋਕਾ ਨੇ ਸਤਲੁਜ ਦਰਿਆ ਨਜਦੀਕ ਪਿੰਡ ਖਾਲੀ ਕਰਨੇ ਕੀਤੇ ਸ਼ੁਰੂ..
ਸ਼੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ : ਭਾਖੜਾ ਡੈਮ ਚ ਪਾਣੀ ਦਾ ਸਤਰ ਵੱਧਣ ਦੇ ਕਾਰਨ ਡੈਮ ਦਾ ਪਾਣੀ ਖਤਰੇ ਦੇ ਲੈਵਲ ਤੋ ਸਿਰਫ 2 ਫੁੱਟ ਦੀ ਦੂਰੀ ਤੇ ਪਹੁੰਚ ਗਿਆ ਹੈ। ਸਤਲੁਜ ਦਰਿਆ ਦੇ ਵਿਚੋਂ ਆ ਰਿਹਾ ਪਾਣੀ ਵੀ ਦਰਿਆ ਦੇ ਬਾਹਰ ਨਿਕਲਨਾ ਸ਼ੁਰੂ ਹੋ ਗਿਆ ਹੈ ਅਤੇ ਸੜਕਾਂ ਤੇ ਪਾਣੀ ਆਉਣ ਤੋਂ ਬਾਅਦ ਪਾਣੀ ਫਿਰਨੀ ਦੇ ਵਿਚ ਘੁੰਮਣਾ ਸ਼ੁਰੂ ਹੋ ਗਿਆ । ਜਿਸ ਨੂੰ ਵੇਖ ਕੇ ਪਿੰਡਾਂ ਦੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਪਿੰਡ ਖਾਲੀ ਕਰ ਸੁਰਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤੋ ਹੈ।
ਲੋਕਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਤਕ ਪਾਣੀ ਭਰਨਾ ਸ਼ੁਰੂ ਹੋਣ ਤੇ ਪਿੰਡ ਵਾਸੀਆਂ ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ ਅਤੇ ਘਰਾਂ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਨੰਗਲ ਦੇ ਨਜਦੀਕੀ ਪਿੰਡ ਭਲਾਣ ,ਭਨਾਮ ,ਜਿੰਦਵੜੀ,ਧਿਆਨ ਬੇਲਾ,ਭਲੜੀ,ਐਲਗਰਾਂ , ਸਾਹਪੁਰ ਬੇਲਾ,ਨਾਨਗਰਾ,ਗੋਲਹਨੀ ਤੌ ਇਲਾਵਾ ਹੋਰ ਦਰਜਨਾ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਉਹਨਾਂ ਤੇ ਵੀ ਖ਼ਤਰਾ ਮੰਡਰਾ ਰਿਹਾ ਹੈ ।