ਕੋਟਕਪੂਰਾ। ਕੋਟਕਪੂਰਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਟੇ ਹੋਏ ਰਾਸ਼ਨ ਕਾਰਡ ਧਾਰਕਾਂ ਨੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਇਕੱਠੇ ਹੋ ਕੇ ਨਗਰ ਕੌਂਸਿਲ ਦੇ ਦਫ਼ਤਰ ਤੱਕ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਰੋਸ਼ ਪ੍ਰਦਰਸ਼ਨ ਕੀਤਾ। ਮੰਗ ਕੀਤੀ ਕੱਟੇ ਹੋਏ ਰਾਸ਼ਨ ਕਾਰਡ ਦੁਬਾਰਾ ਬਹਾਲ ਕੀਤੇ ਜਾਣ।
ਸਪੀਕਰ ਕੁਲਤਾਰ ਸੰਧਵਾਂ ਦੇ ਪੀ.ਆਰ.ਓ. ਮਨੀ ਧਾਲੀਵਾਲ ਨੇ ਦੱਸਿਆ ਪਿੱਛਲੀ ਸਰਕਾਰਾਂ ਦੇ ਜੋ ਕੰਡੇ ਬੀਜੇ ਨੇ ਓਹਨਾਂ ਦਾ ਖਮਿਆਜਾ ਇਨ੍ਹਾਂ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਰਡਾਂ ਦੀ ਵੇਰੀਫਾਈ ਲਈ ਜਿਨ੍ਹਾਂ ਦੀ ਡਿਊਟੀ ਸੀ ਓਹਨਾਂ ਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਪਰ ਹੁਣ ਸਾਰੇ ਕਾਰਡ ਰੱਦ ਕਰਕੇ ਦੁਬਾਰਾ ਬਨਾਏ ਜਾਣ ਗੇ।