ਬਟਾਲਾ: ਮਾਮਲਾ ਬੀਤੀ ਦੇਰ ਰਾਤ ਪੁਲਿਸ ਮੁਲਾਜਮ ਦੀ ਸ਼ਿਕਾਇਤ ਤੇ ਸਿਟੀ ਪੁਲਿਸ ਨੇ ਬਾਜਪਾ ਦੇ ਅੰਸ਼ੂ ਹਾਂਡਾ ਅਤੇ ਉਸਦੇ ਦੋ ਸਾਥੀਆਂ ਤੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੀਸੀਆਰ ਨੇ ਜਦੋਂ ਬੀਤੀ ਰਾਤ ਬਾਜਪਾ ਦੇ ਅੰਸ਼ੂ ਹਾਂਡਾ ਅਤੇ ਉਸਦੇ ਦੋ ਸਾਥੀਆਂ ਨੂੰ ਚੈਕਿੰਗ ਲਈ ਰੋਕਿਆ ਤੇ ਅੰਸ਼ੂ ਹਾਂਡਾ ਅਤੇ ਉਸਦੇ ਸਾਥੀਆਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ। ਜਿਸ ਮਗਰੋਂ ਪੁਲਿਸ ਨੇ 3 ਲੋਕਾਂ ਤੇ ਮਾਮਲਾ ਦਰਜ ਕਰਕੇ ਅੰਸ਼ੂ ਹਾਂਡਾ ਨੂੰ ਗਿਰਫ਼ਤਾਰ ਕੀਤਾ। ਗਿਰਫ਼ਤਾਰ ਕਰਨ ਮਗਰੋਂ ਬਾਜਪਾ ਦੇ ਵਰਕਰ ਅਤੇ ਲੀਡਰ ਸਿਟੀ ਥਾਣੇ ਪੁਹੰਚੇ ਜਿਥੇ ਬਾਜਪਾ ਵਲੋਂ ਪੁਲਿਸ ਖਿਲਾਫ ਨਾਰੇ ਬਾਜੀ ਕੀਤੀ ਗਈ। ਪੁਲਿਸ ਨਾਲ ਤਿੱਖੀ ਬਹਸ ਹੋਈ ਪਰ ਹੈਰਾਨੀ ਉਦੋਂ ਹੋਈ ਜਦੋ ਗਿਰਫ਼ਤਾਰ ਕੀਤਾ ਅੰਸ਼ੂ ਹਾਂਡਾ ਥਾਣੇ ਚੋਂ ਫਰਾਰ ਹੋ ਗਿਆ।
ਐਸਐਚਓ ਸਿਟੀ ਰਮੇਸ਼ ਕੁਮਾਰ ਨੇ ਕਿਹਾ ਕਿ ਸਾਡੇ ਮੁਲਾਜਮ ਨਾਲ ਬੀਤੀ ਰਾਤ ਤਿਨ ਲੋਕਾਂ ਨੇ ਬਦਸਲੂਕੀ ਕੀਤੀ ਜਿਸ ਮਗਰੋਂ ਅਸੀਂ ਮਾਮਲਾ ਦਰਜ ਕੀਤਾ ਸੀ। ਅਸੀਂ ਅੰਸ਼ੂ ਹਾਂਡਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਿਸ ਨੂੰ ਪਿੱਛੇ ਆਏ ਬਾਜਪਾ ਦੇ ਵਰਕਰਾਂ ਨੇ ਉਸਨੂੰ ਭਜਾ ਦਿਤਾ ਪਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਦੂਸਰੇ ਪਾਸੇ ਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਮੁਲਾਜਮ ਨਾਲ ਕੁਝ ਲੋਕਾਂ ਨੇ ਰਾਤ ਬਦਸਲੂਕੀ ਕੀਤੀ ਸੀ ਅੱਜ ਅਸੀਂ ਪੁੱਛ ਗਿੱਛ ਲਈ ਇੱਕ ਆਦਮੀ ਨੂੰ ਬੁਲਾਇਆ। ਉਸਦੇ ਪਿੱਛੇ ਕੁਝ ਸਾਥੀ ਤੇ ਪਰਿਵਾਰ ਵੀ ਆਇਆ ਸੀ ਜਦੋ ਥਾਣੇ ਅੰਦਰ ਲੋਕ ਜਿਆਦਾ ਹੋ ਗਏ ਤਾਂ ਉਹ ਦੋ ਪਹਿਆ ਵਾਹਨ ਤੇ ਥਾਣੇ ਤੋਂ ਫਰਾਰ ਹੋ ਗਿਆ ਜਿਸ ਤੇ ਮਾਮਲਾ ਦਰਜ ਸੀ।
