ਇੱਕੋ ਪਰਿਵਾਰ ਦੇ ਪੰਜ ਮੈਂਬਰ ਆਏ ਕੰਧ ਦੇ ਥੱਲੇ, 4 ਦੀ ਹਾਲਤ ਨਾਜੁਕ
ਗੁਰਦਾਸਪੁਰ। ਕਈ ਦਿਨਾਂ ਤੋਂ ਪੰਜਾਬ ਵਿੱਚ ਭਾਰੀ ਬਰਸਾਤ ਦੇ ਚੱਲਦਿਆਂ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੌਰੀਡੋਰ ਨਾਲ ਲੱਗਦੇ ਪਿੰਡ ਪਖੋਕੇ ਟਾਹਲੀ ਸਾਹਿਬ ਵਿੱਚ ਡਿੱਗੀ ਕੰਧ ਦੇ ਨਾਲ ਪਰਿਵਾਰ ਦੇ ਪੰਜ ਮੈਂਬਰ ਜਖਮੀ ਹੋਏ। ਚਾਰ ਮੈਂਬਰਾਂ ਦੇ ਲੱਗੀਆ ਗੰਭੀਰ ਸੱਟਾਂ। ਇਕ ਨੂੰ ਲਗੀ ਮਾਮੂਲੀ ਸੱਟਾਂ। ਜਖਮੀਆ ਨੂੰ ਭੇਜਿਆ ਗਿਆ ਗੁਰਦਾਸਪੁਰ ਤੇ ਕਲਾਨੌਰ ਦੇ ਸਿਵਲ ਹਸਪਤਾਲ ਵਿੱਚ ਜਖਮੀਆ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਗਰੀਬ ਹੈ। ਪਰਿਵਾਰ ਇਲਾਜ ਕਰਾਉਣ ਵਿੱਚ ਅਸਮਰਥ ਹੈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਂਦੇ ਹਾਂ ਕੇ ਘਰ ਦਾ ਮੁਖੀਆ ਨਿਸ਼ਾਨ ਮਸੀਹ ਪਹਿਲਾ ਤੋਂ ਹੀ ਪੈਰਾਲਾੀਜ ਹੈ। ਮਾਤਾ ਕੋਮਲ ਮਜ਼ਦੂਰੀ ਕਰਕੇ ਆਪਣੇ ਘਰ ਤਾ ਗੁਜਾਰਾ ਬਹੁਤ ਮੁਸਕਸ ਨਾਲ ਕਰਦੀ ਹੈ। ਜੋ ਕਮਾਉਂਦੇ ਨੇ ਓਹੀ ਖਾਂਦੇ ਨੇ ਨਿਸ਼ਾਨ ਮਸੀਹ ਦੀਆ ਦੋ ਬੇਟੀਆਂ ਵੀ ਗੰਭੀਰ ਜ਼ਖਮੀ ਹੋਈਆ ਹਨ।
