ਪਠਾਨਕੋਟ/ਅਨਮੋਲ : ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਰਕਾਰਾਂ ਵਲੋਂ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਚਲਦੇ ਸਰਕਾਰਾਂ ਵਲੋਂ ਕਰੋੜਾ ਰੁਪਏ ਲਗਾਕੇ ਪੇੜ-ਪੋਦੇ ਲਗਾਏ ਜਾ ਰਹੇ ਹਨ ਤਾਕਿ ਸਾਡਾ ਵਾਤਾਵਰਨ ਸਾਫ ਤੇ ਹਰਿਆ ਭਰਿਆ ਰਹਿ ਸਕੇ ਅਤੇ ਸਾਨੂੰ ਸਾਫ ਸਵੱਛ ਹਵਾ ਮਿਲ ਸਕੇ ਜਿਸ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ। ਮਗਰ ਪਠਾਨਕੋਟ ਦੇ ਬਾਡਰ ਏਰੀਆ ਦੇ ਬੇੜੀਆਂ ਦੇ ਜੰਗਲਾਂ ਵਿੱਚ ਵਣ ਮਾਫੀਆ ਵਲੋਂ ਦਰਖਤਾਂ ਦੀ ਕਟਾਈ ਕਰ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ।
ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਬਾਡਰ ਏਰੀਆ ਬੇੜੀਆਂ ਦੇ ਜੰਗਲਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜੰਗਲ ਵਿੱਚ ਬੇਸ਼ਕੀਮਤੀ ਖੈਰ ਤੇ ਦਰਖਤ ਸੀ ਇਥੇ ਹੀ ਤੁਹਾਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਪਿੱਛੇਲੇ ਕਾਫੀ ਸਮੇ ਤੋਂ ਬਾਡਰ ਏਰੀਆ ਬੇੜੀਆਂ ਵਿੱਚ ਵਣ ਮਾਫੀਆ ਸਰਗਰਮ ਹੋਇਆ ਪਿਆ ਹੈ। ਜੰਗਲ ਵਿਚ ਕਈ ਵਾਰ ਖੇਰ ਦੇ ਪੇੜ ਵਣ ਮਾਫੀਆ ਵਲੋਂ ਕਟੇ ਜਾ ਚੁਕੇ ਹਨ ਮਗਰ ਕੋਈ ਕਾਰਵਾਈ ਨਹੀਂ ਹੋ ਰਹੀ, ਦਰਖਤਾਂ ਦੀ ਕਟਾਈ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਡੈਮੇਜ਼ ਰਿਪੋਰਟ ਕਟ ਗੋਂਗਲੂਆਂ ਤੋਂ ਮਿੱਟੀ ਚਾੜਨ ਵਾਲਾ ਕੰਮ ਕੀਤਾ ਜਾਂਦਾ ਹੈ ਜਿਸਦੇ ਚਲਦੇ ਵਣ ਮਾਫੀਆ ਚੋਰੀ ਛਿਪੇ ਜੰਗਲਾਂ ਵਿੱਚੋ ਬੇਸ਼ਕੀਮਤੀ ਖੈਰ ਦੇ ਦਰਖਤ ਲਗਾਤਾਰ ਕਟ ਰਹੇ ਹਨ, ਜਦ ਸਾਡੀ ਟੀਮ ਵਲੋਂ ਬੇੜੀਆਂ ਜੰਗਲ ਵਿੱਚ ਆਉਣ-ਜਾਉਂਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਵਿਭਾਗ ਨੂੰ ਕੋਸਦੇ ਹੋਏ ਕਿਹਾ ਕਿ ਵਿਭਾਗ ਦੇ ਮੁਲਾਜਿਮ ਜਿਹੜੇ ਸਰਕਾਰਾਂ ਕੋਲੋਂ ਤਾਂ ਤਨਖਾਹ ਲੈ ਲੈਂਦੇ ਹਨ, ਪਰ ਨਾ ਤਾਂ ਮੁਲਾਜਿਮ ਤੇ ਨ ਹੀ ਵਣ ਵਿਭਾਗ ਦੇ ਅਫਸਰ ਇਧਰ ਆਂਦੇ ਹਨ ਜਿਸਦੇ ਚਲਦੇ ਵਣ ਮਾਫੀਆ ਲਗਾਤਾਰ ਜੰਗਲਾਂ ਵਿੱਚੋ ਖੈਰ ਦੇ ਦਰਖਤਾਂ ਨੂੰ ਕਟ ਜਿਥੇ ਜੰਗਲਾਂ ਨੂੰ ਉਜਾੜ ਰਹੇ ਹਨ ਓਥੇ ਹੀ ਵਾਤਾਵਰਨ ਦਾ ਤੇ ਸਰਕਾਰਾਂ ਦਾ ਵੀ ਨੁਕਸਾਨ ਕਰ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਜਿਹੜੇ ਵੀ ਲੋਕ ਦੋਸ਼ੀ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ।