ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਦੇ ਬਾਬਾ ਆਲਾ ਸਿੰਘ ਕਲੋਨੀ, ਨੇੜੇ ਮਲੀਆਣਾ ਗੁਰਦੁਆਰਾ ਸਥਿਤ ਇੱਕ ਘਰ ਚ ਚੋਰਾ ਵਲੋ ਦਿਨਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਲੱਖਾ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਹਨ। ਤੁਸੀ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਹੈ, ਅਤੇ ਘਰ ਚ ਪਏ ਬੈਡ ਅਤੇ ਅਲਮਾਰੀ ਦਾ ਸਾਰਾ ਸਮਾਨ ਚੋਰਾ ਵਲੋ ਖਿਲਰਿਆ ਗਿਆ ਹੈ, ਪਰਿਵਾਰਿਕ ਮੈਂਬਰ ਜਸਬੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ
ਓਹ ਸਵੇਰੇ ਕਰੀਬ 8 ਵਜੇ ਦਰਬਾਰ ਸਾਹਿਬ ਚਲੇ ਗਏ, ਜਦੋਂ ਵਾਪਿਸ ਘਰ ਆਏ ਤਾਂ ਦੇਖਿਆ ਕਿ ਘਰ ਦੇ ਕਮਰੇ ਦੇ ਉਪਰ ਲਗੇ ਸ਼ੀਸ਼ਾ ਟੁੱਟਿਆ ਹੋਇਆ ਸੀ, ਜਦੋਂ । ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ, ਅਤੇ ਉਸ ਵਿਚ ਪਏ ਸੋਨੇ ਦੇ ਕੜੇ, ਮੁੰਦਰੀਆਂ ਅਤੇ ਚੈਨੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਸੀ, ਜਿਸ ਦੀ ਲਿਖਿਤ ਸ਼ਿਕਾਇਤ ਜੰਡਿਆਲਾ ਗੁਰੂ ਪੁਲਿਸ ਨੂੰ ਦੇ ਦਿੱਤੀ ਹੈ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਦਾ ਜਾਇਜਾ ਲੈ ਲਿਆ ਹੈ, ਚੋਰਾ ਦੀ ਭਾਲ ਲਈ ਰਸਤੇ ਵਿਚ ਲਗੇ ਸੀ ਸੀ ਟੀ ਵੀ ਦੀ ਫੁਟੇਜ ਖੰਗਲੀ ਜਾ ਰਹੀ ਹੈ।