ਤਲਵਾੜਾ/ਸੌਨੂੰ ਥਾਪਰ: ਪਾਵਨ ਮਹਾਸ਼ਿਵਰਾਤਰਿ ਦਾ ਤਿਉਹਾਰ ਸ਼ਿਵ ਭਗਤਾਂ ਵੱਲੋਂ ਬੜੀ ਹੀ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ, ਤਲਵਾੜਾ ਦੇ ਨਾਲ ਲੱਗਦੇ ਪਿੰਡ ਸ੍ਰੀ ਪੰਡਾਇਨ ਦੇ ਪ੍ਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਪੰਡਾਇਨ ਦੀ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਹਾਸ਼ਿਵਰਾਿਤ ਦਾ ਅਯੋਜਨ ਕੀਤਾ ਗਿਆ। ਇਸ ਪ੍ਚੀਨ ਸ਼ਿਵ ਮੰਦਿਰ ਦੀ ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਸਿਵ ਮੰਦਿਰ ਕਮੇਟੀ ਦੇ ਪ੍ਧਾਨ ਵਿਜੈ ਕੁਮਾਰ ਅਤੇ ਸੈਕਟਰੀ ਨਵਦੀਪ ਠਾਕੁਰ ਨੇ ਦਸਿਆ ਕਿ ਇਸ ਮੰਦਿਰ ਦਾ ਇਤਿਹਾਸ ਕਰੀਬ 5000 ਸਾਲ ਪੁਰਾਣਾ ਹੈ ।
ਇਸ ਮੰਦਿਰ ਦਾ ਇਤਿਹਾਸ ਪੰਡਵਾ ਨਾਲ ਜੁੜੀਆਂ ਹੋਈਆਂ ਹੈਂ, ਦਸਿਆ ਜਾਂਦਾ ਹੈ ਕਿ ਪੰਡਵਾ ਦੇ ਵਨ ਵਾਸ਼ ਦੋਰਾਨ ਇਕ ਰਾਤ ਪੰਡਵਾ ਵਿੱਚ ਪੰਡਵਾ ਵੱਲੋਂ ਇਹ ਖੂਹ ਬਨਾਇਆ ਗਿਆ ਸੀ, ਇਸ ਖੂਹ ਵਿੱਚੋਂ ਜੋ ਪ੍ਚੀਨ ਮੂਰਤੀਆਂ ਨਿਕਲੀਆਂ ਹਨ, ਓਹ ਮੂਰਤੀਆਂ ਅੱਜ ਵੀ ਇਸ ਮੰਦਿਰ ਵਿੱਚ ਹਨ, ਇਸ ਮੰਦਿਰ ਦੀ ਮਾਨਤਾ ਲਈ ਪੰਜਾਬ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਸਿਵ ਭਗਤਾਂ ਦੀਆਂ ਸੰਗਤਾਂ ਵੀ ਸਿਵ ਭੋਲੇ ਦਾ ਅਸੀਰਵਾਦ ਲੈਣ ਨੂੰ ਪਹੁੰਚਦੇ ਹਨ, ਇਸ ਮੌਕੇ ਤੇ ਅਲੱਗ, ਅਲੱਗ ਧਾਰਮਿਕ ਸੰਗੀਤ ਪਾਰਟੀਆਂ ਵੱਲੋਂ ਸਿਵ ਭੋਲੇ ਦਾ ਗੁਨਗਾਨ ਕਰ ਕੇ ਸਿਵ ਭਗਤਾਂ ਨਿਹਾਲ ਕੀਤਾ।
