ਤਲਵਾਡ਼ਾ/ ਸੋਨੂੰ ਥਾਪਰ : ਸਤਿਗੁਰੁ ਰਵਿਦਾਸ ਮਹਾਰਾਜ ਜੀ ਦੇ 646ਵੇ ਪ੍ਕਾਸ਼ ਉਤਸਵ ਦਿਹਾੜੇ ਦੇ ਉਪਲੱਕਸ ਚ ਬੀਤੇ ਦਿਨੀਂ ਪ੍ਬੰਧਕ ਕਮੇਟੀ, ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਭੇੜਾ ਦੇ ਸਮੂਹ ਕਮੇਟੀ ਮੈਂਬਰਾਂ ਦੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਕਾਸ਼ ਦਿਹਾੜਾ ਬਡ਼ੀ ਹੀ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਤਲਵਾੜਾ ਦੀਆਂ ਹੋਰ ਵੀ ਧਾਰਮਿਕ ਸਭਾਵਾਂ ਨੇ ਗੁਰੂ ਦੇ ਘਰ ਵਿੱਚ ਅਪਣੀਆਂ ਹਾਜਰੀਆ ਲੱਗਵਾਇਆਂ। ਇਸ ਮੌਕੇ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਧਾਨ ਬਲਵੀਰ ਸਿੰਘ, ਸੈਕਟਰੀ ਬੀਰਬਲ ਸਿੰਘ, ਖਜਾਨਚੀ ਸੁਰਿੰਦਰ ਕੁਮਾਰ, ਮੈਬਰ, ਕਿਸ਼ੌਰ ਸਿੰਘ, ਗੂਰ ਧਿਆਨ ਸਿੰਘ, ਗੁਰਦੇਵ ਸਿੰਘ, ਰਾਮ ਜੀ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜਰ ਸਨ।
