ਹੋਸ਼ਿਆਰਪੁਰ/ਸ਼ੌਨੂੰ ਥਾਪਰ : ਬੀਤੇ ਦਿਨੀਂ ਮੱਥਾ ਟੇਕਣ ਗਏ ਤਿੰਨ ਨੋਜਵਾਨਾਂ ਉੱਤੇ ਹਮਲਾਵਾਰਾਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੀ ਸੀਸੀਟੀਵੀ ਵੀ ਸਾਮਹਣੇ ਆਈ ਹੈ। ਤਲਵਾੜਾ ਥਾਨਾ ਦੇ ਮੁੱਖ ਅਫ਼ਸਰ ਹਰਗੁਦੇਵ ਸਿੰਘ ਨੇ ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਦਸਿਆ ਕਿ 20/7/2023 ਦਿਨ ਵੀਰਵਾਰ ਨੂੰ ਅਭਿਸ਼ੇਕ ਸੋਨੀ, ਵਿਸ਼ਾਲ ਭਾਟੀਆ ਅਤੇ ਗੁਰਪ੍ਰੀਤ ਉਰਫ਼ ਸਾਜਨ ਰਾਤ ਵਕਤ ਕਰੀਬ 9,30 ਵਜੇ ਪੀਰ ਬਾਬਾ ਦਰਬਾਰ ਸੈਕਟਰ ਨੰਬਰ 3 ਵਿਖੇ ਮੱਥਾ ਟੇਕਣ ਲਈ ਗਏ ਸੀ।
ਇਸ ਦੌਰਾਨ ਕੁਝ ਗੁਡੀਆਂ ਦੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਉੱਪਰੋਕਤ ਇਹ ਤਿੰਨਾ ਨੋਜਵਾਨਾਂ ਉੱਤੇ ਹਮਲਾ ਕੀਤਾ ਗਿਆ ਸੀ। ਇਹ ਤਿੰਨ ਨੋਜਵਾਨ ਗਭੀਰ ਰੂਪ ਚ ਜਖਮੀ ਹੋਣ ਕਾਰਣ ਤਲਵਾੜਾ ਦੇ BBMB ਦੇ ਡਾਕਟਰਾਂ ਵੱਲੋਂ ਜਲੰਧਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ। ਉੱਤੇ ਹੀ ਗੰਭੀਰ ਜਖਮੀ ਅਭਿਸ਼ੇਕ ਸੋਨੀ ਦੇ ਬਿਆਨਾਂ ਤੇ ਤਲਵਾੜਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਕੇ ਮਾਮਲਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Disclaimer: All news on Encounter India are computer generated and provided by third party sources, so read carefully and Encounter India will not be responsible for any issue.