ਪੰਜਾਬ : ਫੋਜੀ ਜਵਾਨ ਦੀ ਡਿਉਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਹੋਈ ਮੌਤ,ਦੇਖੋ ਵੀਡਿਓ

ਪੰਜਾਬ : ਫੋਜੀ ਜਵਾਨ ਦੀ ਡਿਉਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਹੋਈ ਮੌਤ,ਦੇਖੋ ਵੀਡਿਓ ਪੰਜਾਬ : ਫੋਜੀ ਜਵਾਨ ਦੀ ਡਿਉਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਹੋਈ ਮੌਤ,ਦੇਖੋ ਵੀਡਿਓ

ਬਟਾਲਾ : ਹਲਕਾ ਕਾਦੀਆ ਦੇ ਨਜ਼ਦੀਕ ਪਿੰਡ ਕਾਹਲਵਾਂ ਦੇ ਰਹਿਣ ਵਾਲ਼ੇ ਫੌਜੀ ਜਾਵਣ ਕਾਫਲ ਮਸੀਹ ਪੁੱਤਰ ਜੇਮਸ ਮਸੀਹ ਦੀ ਡਿਊਟੀ ਦੌਰਾਨ ਮੌਤ ਹੋ ਗਈ। ਇਸ ਬਾਰੇ ਹੋਰ ਜਾਨਕਾਰੀ ਦਿੰਦਿਆ ਜੇਮਸ ਮਸੀਹ ਨੇ ਕਿਹਾ ਕਿ ਓਸ ਦਾ ਛੋਟਾ ਬੇਟਾ ਕਾਫਲ ਮਸੀਹ ਅੱਜ ਤੋ ਤਕਰੀਬਨ 20 ਸਾਲ ਪਹਿਲਾ ਫੌਜ ਵਿੱਚ ਭਰਤੀ ਹੋਇਆ ਸੀ। ਸਿੱਕਿਮ ਅਸਾਮ ਵਿੱਚ ਅਪਣੀ ਡਿਊਟੀ ਤੇ ਤਾਇਨਾਤ ਸੀ। ਡਿਊਟੀ ਦੌਰਾਨ ਹੀ ਕਾਫਲ ਮਸੀਹ ਦੀ ਮੌਤ ਹੋ ਗਈ।

ਮ੍ਰਿਤਕ ਅਪਣੇ ਪਿਛੇ ਪਤਨੀ ਤੋਂ ਇਲਾਵਾ 3 ਬੱਚੇ ਛੱਡ ਗਿਆ ਹੈ। ਕਾਫਲ ਦਾ ਪਾਰਥੀਵ ਸ਼ਰੀਰ ਪੋਸਟ ਮਾਰਟਮ ਤੋ ਬਾਅਦ ਜੱਦੀ ਪਿੰਡ ਲਿਆਇਆ ਜਾਵੇਗਾ। ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਚੱਲ ਪਾਇਆ। ਪਰਥੀਵ ਸਰੀਰ ਜਦੋ ਪਿੰਡ ਪਹੁੰਚੇਗਾ ਤਦ ਹੀ ਮੌਤ ਦੇ ਕਾਰਨਾਂ ਦਾ ਪਤਾ ਚਲ ਪਾਵੇਗਾ।

Add a comment

Leave a Reply

Your email address will not be published. Required fields are marked *