ਕੋਟਕਪੂਰਾ: ਕੋਟਕਪੂਰਾ ਵਿੱਚ ਦੋ ਚੋਰਾਂ ਨੇ ਕੁਰਿਅਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ। ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਕੋਟਕਪੂਰਾ ਵਿਚ ਪੂਜਾ ਇੰਟਰਨੈਸ਼ਨਲ ਕੁਰਿਅਰ ਦੀ ਦੁਕਾਨ ਤੇ ਦੋ ਚੋਰਾਂ ਦੀ ਅਸਫਲ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਆਉਣ ਤੇ ਉਹ ਫਰਾਰ ਹੋ ਗਏ।
ਦੁਕਾਨ ਦੇ ਮਾਲਿਕ ਰਮੇਸ਼ ਸ਼ਰਮਾ ਨੇ ਦੱਸਿਆ ਮੈਂ ਬਾਜਾਰ ਵਿੱਚ ਕਿਸੇ ਕੰਮ ਲਈ ਗਿਆ ਸੀ। ਦੋ ਚੋਰ ਨੇ ਦੁਕਾਨ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਦੁਕਾਨ ਦੇ ਅੰਦਰ ਲੱਖਾਂ ਦਾ ਸਮਾਂਨ ਪਿਆ ਸੀ। ਪ੍ਰਸ਼ਾਸਨ ਨੂੰ ਬੇਨਤੀ ਹੈ ਇਨ੍ਹਾਂ ਨਸ਼ੇੜੀ ਚੋਰਾਂ ਤੇ ਨੱਥ ਪਾਈ ਜਾਵੇ।