Punjab Govt AD
HomeHimachalਪੰਜਾਬ : ਪਤੀ ਦੇ ਦੂਜੇ ਵਿਆਹ ਤੇ ਪਹੁੰਚ ਕੇ ਪਹਿਲੀ ਪਤਨੀ ਨੇ...

ਪੰਜਾਬ : ਪਤੀ ਦੇ ਦੂਜੇ ਵਿਆਹ ਤੇ ਪਹੁੰਚ ਕੇ ਪਹਿਲੀ ਪਤਨੀ ਨੇ ਪਾਇਆ ਪੰਗਾ, ਰਫੂ ਚੱਕਰ ਹੋਇਆ ਲਾੜਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪਹਿਲੀ ਪਤਨੀ ਨੇ ਕਿਹਾ ਤਿੰਨ ਸਾਲ ਦਾ ਹੈ ਮੇਰਾ ਲੜਕਾ, ਕੋਰਟ ਵਿੱਚ ਚੱਲ ਰਿਹਾ ਮਾਮਲਾ

ਗੁਰੂ ਹਰ ਸਹਾਏ: ਪਿੰਡ ਬਸਤੀ ਕੇਸਰ ਸਿੰਘ ਵਾਲੀ ਦੇ ਇੱਕ ਸ਼ਾਦੀਸ਼ੁਦਾ ਲੜਕੇ ਵੱਲੋਂ ਆਪਣੀ ਪਤਨੀ ਤੋਂ ਬਿਨਾਂ ਤਲਾਕ ਲਏ ਅਤੇ ਬਿਨਾਂ ਲਿੱਖ ਪੜ੍ਹ ਤੋਂ ਦੂਸਰਾ ਵਿਆਹ ਕਰਵਾ ਰਿਹਾ ਸੀ । ਜਿੱਥੇ ਕਿ ਪਹਿਲੀ ਪਤਨੀ ਨੂੰ ਪਤਾ ਲੱਗਣ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਚੱਲ ਰਹੇ ਅਨੰਦ ਕਾਰਜ ਦੇ ਮੌਕੇ ਪਹੁੰਚੀ ਤਾਂ ਲਾੜੇ ਦਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ ।      

     

ਮੌਕੇ ਤੇ ਪਹੁੰਚੀ ਪਹਿਲੀ ਪਤਨੀ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰਾ ਚਾਰ ਸਾਲ ਪਹਿਲਾਂ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਦੇ ਨਾਲ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ ਸੀ ਤੇ ਮੇਰਾ ਇੱਕ 3 ਸਾਲ ਦਾ ਲੜਕਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਕੁੱਟਮਾਰ ਕਰਦਾ ਸੀ ਤੇ ਹੋਰ ਦਹੇਜ ਦੀ ਮੰਗ ਕਰਦਾ ਸੀ ਜਿਸ ਕਾਰਨ ਮੇਰੇ ਨਾਲ ਮਾਰਕੁੱਟ ਕੀਤੀ ਜਾਂਦੀ ਸੀ ਤੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ, ਪਰ ਸਾਡਾ ਕੇਸ ਕੋਟ ਵਿੱਚ ਚੱਲ ਰਿਹਾ ਹੈ ।

ਇਸ ਮੌਕੇ ਗੁਰਦੁਆਰੇ ਦੇ ਹੈਡ-ਗ੍ਰੰਥੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਹਰਸਹਾਏ ਪਿੰਡ ਦੇ ਇਕ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਦਾ ਕਿ ਅੱਜ  ਅਨੰਦ ਕਾਰਜ ਕਰਵਾਇਆ ਸੀ ਤਾਂ ਮੌਕੇ ਤੇ ਉਸ ਲੜਕੇ ਦੀ ਪਹਿਲੀ ਪਤਨੀ ਤੇ ਉਸ ਦਾ ਪਰਿਵਾਰ ਆ ਗਿਆ ਤੇ ਮੌਕੇ ਤੋਂ ਲਾੜਾ ਅਤੇ ਉਸ ਦਾ ਪਰਿਵਾਰ ਫਰਾਰ ਹੋ ਗਏ ।    

ਇਸ ਮੌਕੇ ਜਦ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਕਿ ਲੜਕੇ ਦਾ ਪਹਿਲਾ ਵਿਆਹ ਹੋਇਆ ਹੈ ਤੇ ਉਸ ਦਾ ਇੱਕ ਲੜਕਾ ਵੀ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਦਸਿਆ ਗਿਆ ਕਿ ਸਾਡਾ ਲੜਕਾ ਕੁਆਰਾ ਹੈ ਅਸੀਂ ਉਸ ਦਾ ਵਿਆਹ ਕਰਨਾ ਹੈ ਤੇ ਪਹਿਲਾਂ ਸਾਡੀ ਮੰਗਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਅੱਜ ਸੋਮਵਾਰ ਨੂੰ ਬਰਾਤ ਆਈ ਹੋਈ ਹੈ ਤੇ ਜਿਥੇ ਕਿ ਗੁਰਦੁਆਰਾ ਸਾਹਿਬ ਵਿਖੇ ਅਨੰਦ-ਕਾਰਜ ਚੱਲ ਰਹੇ ਸਨ ਤਾਂ ਪੁਲਿਸ ਅਤੇ ਉਸ ਲੜਕੇ ਦੀ ਪਹਿਲੀ ਪਤਨੀ ਆ ਗਈ ਜਿਸ ਤੋਂ ਬਾਅਦ ਸਾਨੂੰ ਇਸ ਸਾਰੇ ਮਾਮਲੇ ਦਾ ਪਤਾ ਲੱਗਿਆ। ਉਸ ਨੇ ਕਿਹਾ ਕਿ ਮੈਂ ਲੱਖਾ ਰੁਪਏ  ਇਸ ਵਿਆਹ ਤੇ ਖਰਚ ਕਰ ਚੁੱਕਿਆ ਹਾਂ ਤਾਂ ਅੱਜ ਇਹ ਪਤਾ ਨਾ ਲਗਦਾ ਤਾਂ ਸਾਡਾ ਵੀ ਪਰਿਵਾਰ ਖਰਾਬ ਹੋ ਜਾਣਾ ਸੀ ।     

ਮੌਕੇ ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਥੇ ਪਹਿਲਾਂ ਹੀ ਸ਼ਾਦੀ ਸ਼ੁਦਾ ਲੜਕੇ ਵੱਲੋਂ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ ਤਾਂ ਮੌਕੇ ਤੇ ਪਹੁੰਚ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਗੱਲਬਾਤ ਕਰ ਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -