ਕੈਨੇਡਾ ਚ ਪੰਜਾਬੀ ਦੀ ਮੋਤ, ਪਿੰਡ ਪੁੱਜੀ ਮ੍ਰਿਤਕ ਦੇਹ, ਦੇਖੋ ਵੀਡਿਓ

ਕੈਨੇਡਾ ਚ ਪੰਜਾਬੀ ਦੀ ਮੋਤ, ਪਿੰਡ ਪੁੱਜੀ ਮ੍ਰਿਤਕ ਦੇਹ, ਦੇਖੋ ਵੀਡਿਓ

ਤਰਨ ਤਾਰਨ: ਪਿੰਡ ਮੀਆਂਵਿੰਡ ਦੇ 7 ਮਹੀਨੇ ਪਹਿਲਾ ਹਰਭੇਜ ਸਿੰਘ (31) ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂਵਿੰਡ ਦੀ ਕਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਿਸਦੀ ਮ੍ਰਿਤਕ ਦੇਹ ਅੱਜ ਪਿੰਡ ਮੀਆਂਵਿੰਡ ਪੁੱਜੀ ਅਤੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਭੇਜ ਪਹਿਲਾ 7 ਸਾਲ ਦੁਬਈ ਵਿਚ ਡਰਾਈਵਰੀ ਦੀ ਨੌਕਰੀ ਕਰਨ ਉਪਰੰਤ ਹੁਣ 7 ਮਹੀਨੇ ਪਹਿਲਾਂ ਹੀ ਕਨੇਡਾ ਗਿਆ ਸੀ। ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਕਨੇਡਾ ਵਿਚ ਲਗਾਤਾਰ ਹੋ ਰਹੀਆਂ ਮੌਤਾਂ ਤੇ ਪਰਿਵਾਰਿਕ ਮੈਂਬਰਾ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਇਸਦੇ ਕਾਰਨਾ ਦਾ ਵੀ ਪਤਾ ਸਰਕਾਰਾਂ ਨੂੰ ਲਗਾਉਣਾ ਚਾਹੀਦਾ ਹੈ। ਆਏ ਦਿਨ ਕਨੇਡਾ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ।