ਬਟਾਲਾ: ਗੁਰਦਾਸਪੁਰ ਵਿੱਚ ਜੇਲ ਰੋਡ ਤੇ ਮੀਰਪੁਰ ਚੌਂਕ ਨਜਦੀਕ ਸੱਕੀ ਹਲਾਤਾਂ ਵਿਚ ਨੌਜਵਾਨ ਦੀ ਲਾਸ਼ ਮਿਲਣ ਕਾਰਨ ਦਹਿਸ਼ਤ ਭਰਿਆ ਮਾਹੌਲ ਬਣ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਓਥੇ ਹੀ ਜਾਣਕਾਰੀ ਦਿੰਦੇ ਹੋਏ ਮੀਰਪੁਰ ਚੌਂਕ ਵਿੱਚ ਮਜ਼ੂਦ ਸ਼ਰਾਬ ਠੇਕੇ ਦੇ ਮਾਲਿਕ ਅਸ਼ਵਨੀ ਸੈਣੀ ਨੇ ਦੱਸਿਆ ਕਿ ਮੀਰਪੁਰ ਚੌਂਕ ਪੁਲੀ ਦੇ ਕੋਲ ਸ਼ੱਕੀ ਹਲਾਤਾਂ ਵਿਚ ਨੌਵਜਾਨ ਦੀ ਲਾਸ਼ ਪਈ ਨਜ਼ਰ ਆਈ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ।
ਓਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜੈ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਮਿਲਣ ਦੀ ਸੁਚਨਾ ਮਿਲੀ ਸੀ ਅਤੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈਂਦੇ ਹੋਏ ਸਿਵਲ ਹਸਪਤਾਲ ਭੇਜੀ ਗਈ ਹੈ ਆਸ-ਪਾਸ ਤੋਂ ਇਸਦੀ ਪਹਿਚਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਨੌਜਵਾਨ ਦੀ ਪਹਿਚਾਣ ਨਹੀਂ ਹੋ ਪਾਈ। 72 ਘੰਟੇ ਇਹ ਲਾਸ਼ ਨੂੰ ਹਸਪਤਾਲ ਰਖਿਆ ਜੇਵੇਗਾ। ਇਸ਼ਤਿਹਾਰ ਵੀ ਦਿੱਤਾ ਜਾਵੇਗਾ, ਤਾਂਕਿ ਇਸਦੀ ਪਹਿਚਾਣ ਹੋ ਸਕੇ। ਬਾਕੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
