ਗੁਰਦਾਸਪੁਰ : ਲੋਹੜੀ ਦੇ ਤਿਉਹਾਰ ਤੇ ਛੱਤ ਉੱਤੇ ਪਤੰਗਬਾਜ਼ੀ ਕਰ ਰਿਹਾ ਨੌਜਵਾਨ ਅਚਾਨਕ ਪਤੰਗ ਉਡਾਉਂਦਾ ਛੱਤ ਤੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਉਸਨੂੰ ਇਲਾਜ ਲਈ ਦਿਓਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਲੜਕੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸਨੂੰ ਪਿਛਲੇ 3 ਦਿਨਾਂ ਤੋਂ ਆਈ.ਸੀ.ਯੂ. ਵਿੱਚ ਰੱਖਿਆ ਹੋਇਆ ਹੈ।
ਲੜਕੇ ਦੇ ਭਰਾ ਨੇ ਦੱਸਿਆ ਕੀ ਲੋਹੜੀ ਵਾਲੇ ਦਿਨ ਮੇਰਾ ਭਰਾ ਛੱਤ ਉੱਪਰ ਪਤੰਗ ਉਡਾ ਰਿਹਾ ਸੀ ਅਚਾਨਕ ਹੀ ਉਸਦਾ ਪੈਰ ਫਿਸਲਿਆ ਅਤੇ ਉਹ ਛੱਤ ਉਪਰੋ ਡਿੱਗ ਗਿਆ, ਜਿਸ ਕਰਕੇ ਉਸਦੇ ਸਿਰ ਉਪਰ ਕਾਫੀ ਜ਼ਿਆਦਾ ਸੱਟ ਲੱਗ ਗਈ, ਜਿਸਦੀ ਉਮਰ 21 ਸਾਲ ਹੈ, ਉਹਨਾਂ ਨੇ ਕਿਹਾ ਕਿ ਸਾਹਿਲ ਦਿਹਾੜੀਆਂ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ।
ਇਸ ਸੰਬੰਧ ਵਿੱਚ ਡਾਕਟਰ ਹਰਿੰਦਰ ਸਿੰਘ ਦਿਓਲ ਨੇ ਕਿਹਾ ਕਿ ਸਾਹਿਲ ਨਾਮ ਦਾ ਇੱਕ ਲੜਕਾ ਜੋ ਕਿ ਪਤੰਗ ਉਡਾਉਂਦੇ ਛੱਤ ਤੋਂ ਉਪਰੋਂ ਡਿੱਗ ਗਿਆ ਸੀ ਸਾਡੇ ਕੋਲ ਇਲਾਜ ਲਈ ਆਇਆ ਹੈ, ਜਦੋਂ ਇਸ ਨੂੰ ਲਿਆਂਦਾ ਗਿਆ ਤਾਂ ਇਸ ਦੀ ਹਾਲਤ ਕਾਫੀ ਜਿਆਦਾ ਗੰਭੀਰ ਸੀ, ਉਹਨਾਂ ਨੇ ਕਿਹਾ ਕਿ ਜੇਕਰ ਥੋੜੀ ਹੋਰ ਦੇਰ ਹੋ ਜਾਂਦੀ ਤਾਂ ਉਸਦੀ ਜਾਨ ਵੀ ਜਾ ਸਕਦੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਸਾਹਿਲ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਸਾਹਿਲ ਦੀ ਹਾਲਤ ਪਹਿਲਾ ਨਾਲੋਂ ਬਿਹਤਰ ਹੈ । ਉਹਨਾਂ ਨੇ ਕਿਹਾ ਕਿ ਸਾਹਿਲ ਆਈਸੀਯੂ ਵਿਖੇ ਦਾਖਲ ਹੈ ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।
