ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਸਿਟੀ ਦੀ ਪੁਲਿਸ ਟੀਮ ਵਲੋਂ ਬਟਾਲਾ ਬੱਸ ਅੱਡੇ ਤੋਂ ਇਕ ਨੌਜਵਾਨ ਨੂੰ 315 ਬੋਰ ਦੇ ਦੇਸੀ ਕੱਟੇ ਅਤੇ 3 ਜਿੰਦਾ ਕਾਰਤੂਸਾਂ ਸਮੇਤ ਕਾਬੁ ਕਿੱਤਾ ਹੈ । ਜਾਣਕਾਰੀ ਦਿੰਦੇ ਹੋਏ ਬਟਾਲਾ ਸਿਟੀ ਥਾਣਾ ਦੇ ਇੰਚਾਰਜ ਮਨਬੀਰ ਸਿੰਘ ਨੇ ਦੱਸਿਆ ਕਿ ਬਟਾਲਾ ਬੱਸ ਅੱਡਾ ਪੁਲਿਸ ਚੌਂਕੀ ਦੇ ਏਸਆਈ ਬਲਜੀਤ ਸਿੰਘ ਨੂੰ ਮੁਖਬਿਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਇਕ ਨੌਜਵਾਨ ਨਜਾਇਜ ਅਸਲੇ ਨਾਲ ਬਟਾਲਾ ਚ ਘੁੰਮ ਰਿਹਾ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹੈ।
ਐਸਆਈ ਬਲਜੀਤ ਸਿੰਘ ਨੇ ਆਪਣੀ ਟੀਮ ਨਾਲ ਮਿਲਕੇ ਜਰਮਨਜਿੱਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਭੰਗੋਈ ਨੂੰ ਬਟਾਲਾ ਬੱਸ ਅੱਡੇ ਤੋਂ ਕਾਬੁ ਕਰਦੇ ਹੋਏ ਇਸਦੇ ਕੋਲੋ ਇਹ ਨਜਾਇਜ ਅਸਲਾ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਸਨੇ ਇਹ ਅਸਲਾ ਯੂਪੀ ਤੋਂ ਖਰੀਦ ਕੇ ਲਿਆਂਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।