ਪੰਜਾਬ: 3 ਸਾਲਾਂ ਤੋ ਭੱਟਕ ਰਹੀ ਮਹਿਲਾ ਨੇ SSP ਦਫ਼ਤਰ ਦੇ ਬਾਹਰ ਬੈਠ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡਿਓ

ਪੰਜਾਬ: 3 ਸਾਲਾਂ ਤੋ ਭੱਟਕ ਰਹੀ ਮਹਿਲਾ ਨੇ SSP ਦਫ਼ਤਰ ਦੇ ਬਾਹਰ ਬੈਠ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡਿਓ

ਗੂਰਦਾਸਪੁਰ: ਇਨਸਾਫ ਨਾ ਮਿਲਣ ਕਰਕੇ ਪਿੱਛਲੇ 3 ਸਾਲਾਂ ਤੋਂ ਥਾਣਿਆਂ ਕਚੇਰੀਆ ਦੇ ਧੱਕੇ ਖ਼ਾ ਰਹੀ ਮਹਿਲਾ ਨੇ  SSP ਗੁਰਦਾਸਪੁਰ ਦਫ਼ਤਰ ਦੇ ਬਾਹਰ ਬੈਠ ਕੇ ਇਨਸਾਫ ਦੀ ਮੰਗ ਕੀਤੀ। ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਹਰਮਨ ਕੌਰ ਨੇ ਦੱਸਿਆ ਕਿ ਉਸਨੇ ਇਕ  ਵਿਅਕਤੀ ਨੂੰ 6 ਲੱਖ ਰੁਪਏ ਦਿੱਤੇ ਹੋਏ ਸਨ। ਜਦੋ ਉਹ ਉਸਦੇ ਦੇ ਘਰ ਪੈਸੇ ਲੈਣ ਲਈ ਗਈ ਤਾਂ ਮਹਿਲਾ ਨਾਲ ਕੁੱਟਮਾਰ ਕੀਤੀ ਗਈ। 


ਜਿਸਦੀ ਸ਼ਿਕਾਇਤ ਮਹਿਲਾ ਨੇ  ਥਾਣੇ ਜਾ ਕੇ ਦਰਜ ਕਰਵਾਈ ਤਾਂ ਉਸਨੂੰ ਡਰਾਉਣ ਲਈ ਉਸਦੇ ਪਤੀ ਨਾਲ ਵੀ ਕੁੱਟਮਾਰ ਕੀਤੀ ਗਈ। ਮਹਿਲਾ ਨੇ ਕਿਹਾ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ। ਜਿਸ ਕਰਕੇ ਉਸਨੇ ਇਨਸਾਫ ਲੈਣ ਲਈ ਐਸ.ਐਸ.ਪੀ ਗੁਰਦਾਸਪੁਰ ਦੇ ਦਫ਼ਤਰ ਧਰਨਾ ਲਗਾਇਆ।

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਕਾਰੀ ਨੇ ਦੱਸਿਆ ਕਿ ਮਹਿਲਾ ਨੇ 2020 ਵਿਚ ਰਿਪੋਰਟ ਦਰਜ ਕਰਵਾਈ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਜਿਸ ਨੂੰ ਉਚ ਅਧਿਕਾਰੀਆਂ ਵੱਲੋਂ ਇੰਨਕੁਵੈਰੀ ਕਰਕੇ ਕੈਂਸਲ ਕਰ ਦਿੱਤਾ ਗਿਆ ਸੀ।  ਮਹਿਲਾ ਨੇ 6 ਮਹੀਨੇ ਪਹਿਲਾਂ ਕੈਂਸਲ ਮੁਕਦਮੇ ਦੀ ਬਹਾਲੀ ਕਰਵਾਉਣ ਲਈ ਦਰਖ਼ਾਸਤ  ਦਿੱਤੀ ਸੀ। ਜਿਸ ਤੇ  ਅਧਿਕਾਰੀਆਂ ਵੱਲੋਂ  ਇਨਕੁਆਰੀ ਕੀਤੀ ਜਾ ਰਹੀ ਹੈ ਅਤੇ ਤੱਤਾਂ ਦੇ ਅਧਾਰ ਤੇ ਜੋ ਵੀ ਸਾਹਮਣੇ ਆਵੇਗਾ ਓਸ ਤੇ ਕਾਰਵਾਈ ਕੀਤੀ ਜਾਵੇਗੀ।